ਕੈਨੇਡਾ ਚੋਣਾਂ ਵਿਚ ਲੀਡਰਾਂ ਵੱਲੋਂ ਨਿੱਤ ਦਿਨ ਨਵੇਂ ਵਾਅਦਿਆਂ ਦੀ ਝੜੀ

573
Share

ਸਰੀ, 28 ਅਗਸਤ (ਹਰਦਮ ਮਾਨ/ਪੰਜਾਬ ਮੇਲ)- 20 ਸਤੰਬਰ ਨੂੰ ਕੈਨੇਡਾ ਵਿਚ ਹੋ ਰਹੀਆਂ ਫੈਡਰਲ ਚੋਣਾਂ ਲਈ ਚੋਣ ਪ੍ਰਚਾਰ ਕਰ ਰਹੇ ਪ੍ਰਮੁੱਖ ਪਾਰਟੀਆਂ ਦੇ ਲੀਡਰਾਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਹਰ ਰੋਜ਼ ਨਵੇਂ ਅਤੇ ਦਿਲ ਲੁਭਾਊ ਵਾਅਦੇ ਕੀਤੇ ਜਾ ਰਹੇ ਹਨ। ਬੇਸ਼ੱਕ ਲੋਕ ਜਾਣਦੇ ਅਤੇ ਸਭ ਸਮਝਦੇ ਹਨ ਕਿ ਇਹ ਵਾਅਦੇ ਕਿੰਨੇ ਕੁ ਵਫ਼ਾ ਹੁੰਦੇ ਹਨ? ਪਰ ਫੇਰ ਵੀ ਲੀਡਰ ਆਪੋ ਆਪਣੇ ਭਰਮਜਾਲ ਵਿਚ ਫਸਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।
ਕੱਲ੍ਹ ਸਾਊਥ ਸਰੀ ਵਿਚ ਪੁੱਜੇ ਲਿਬਰਲ ਲੀਡਰ ਜਸਟਿਨ ਟਰੂਡੋ ਨੇ ਵਾਅਦਾ ਕੀਤਾ ਕਿ ਵੱਡੇ ਬੈਂਕਸ ਅਤੇ ਇੰਸ਼ੋਰੈਂਸ ਕੰਪਨੀਆਂ ਲਈ ਕਾਰਪੋਰੇਟ ਇਨਕਮ ਟੈਕਸ ਵਿਚ ਵਾਧਾ ਕੀਤਾ ਜਾਵੇਗਾ ਅਤੇ ਇਸ ਟੈਕਸ ਰਾਹੀਂ ਲੋਕਾਂ ਨੂੰ ਫੰਡ ਪ੍ਰਦਾਨ ਕਰਨ ਵਿਚ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਕੋਰੋਨਾ ਸੰਘਰਸ਼ ਵਿੱਚੋਂ ਲੰਘ ਰਹੇ ਲੋਕਾਂ ਦੀ ਆਰਥਿਕਤਾ ਵਾਪਿਸ ਲੀਹ ‘ਤੇ ਆਉਣ ਲਈ ਮਦਦ ਕੀਤੀ ਜਾਵੇਗੀ।
ਦੂਜੇ ਪਾਸੇ ਕੰਜ਼ਰਵੇਟਿਵ ਆਗੂ ਓ ਟੂਲ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਮਾਨਸਿਕ ਸਿਹਤ ਸੰਕਟ ਵਿਚ ਵਾਧਾ ਹੋਇਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਕੰਜ਼ਰਵੇਟਿਵ ਸਰਕਾਰ ਬਣਨ ਤੇ ਸੂਬਿਆਂ ਦੇ ਨਾਲ ਮਿਲ ਕੇ ਮਾਨਸਿਕ ਸਿਹਤ ਸੰਬੰਧੀ ਇਨੀਸ਼ੀਏਟਿਵਸ ਵਿੱਚ ਨਿਵੇਸ਼ ਕੀਤਾ ਜਾਵੇਗਾ।
ਓਧਰ ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਕੈਨੇਡਾ ਵਿਚ ਦੁਨੀਆਂ ਭਰ ਤੋਂ ਮਹਿੰਗੇ ਸੈਲਫੋਨ ਤੇ ਇੰਟਰਨੈਟ ਬਿੱਲ ਘਟਾਉਣ ‘ਤੇ ਕੰਮ ਕੀਤਾ ਜਾਵੇਗਾ।


Share