ਕੈਨੇਡਾ ਚੋਣਾਂ: ਐਨਡੀਪੀ ਸਰਕਾਰ ਬਣਨ ‘ਤੇ ਤਜਵੀਜ਼ਸ਼ੁਦਾ ਦਵਾਈਆਂ ਮੁਫ਼ਤ ਮਿਲਣਗੀਆਂ-ਜਗਮੀਤ ਸਿੰਘ

692
Share

20,000 ਡਾਲਰ ਤੱਕ ਦੇ ਵਿਦਿਆਰਥੀ ਕਰਜ਼ੇ ਮੁਆਫ ਕੀਤੇ ਜਾਣਗੇ

ਸਰੀ, 29 ਅਗਸਤ (ਹਰਦਮ ਮਾਨ/ਪੰਜਾਬ ਮੇਲ)-ਐਨਡੀਪੀ ਸਰਕਾਰ ਬਣਨ ਤੇ ਕੈਨੇਡਾ ਵਿੱਚ ਹਰ ਕਿਸੇ ਲਈ ਤਜਵੀਜ਼ਸ਼ੁਦਾ ਦਵਾਈਆਂ ਮੁਫ਼ਤ ਉਪਲਬਧ ਕਰਵਾਉਣ ਦੀ ਯੋਜਨਾ ਲਿਆਂਦੀ ਜਾਵੇਗੀ। ਇਸ ਯੋਜਨਾ ਨਾਲ ਹਰ ਇਕ ਪਰਿਵਾਰ ਨੂੰ ਔਸਤਨ 550 ਡਾਲਰ ਦੀ ਬਚਤ ਹੋਵੇਗੀ। ਇਹ ਐਲਾਨ ਕਰਦਿਆਂ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਹੈ ਕਿ ਇਸ ਯੋਜਨਾ ਹੈਲਥ ਕੇਅਰ ਦਾ ਵਿਸਤਾਰ ਕੀਤਾ ਜਾਵੇਗਾ ਤਾਂ ਜੋ ਨੌਕਰੀਉਮਰਸਥਾਨਸਿਹਤ ਸਥਿਤੀ ਜਾਂ ਆਮਦਨੀ ਦੀ ਪ੍ਰਵਾਹ ਕੀਤੇ ਬਿਨਾਂ ਸਾਰੇ ਕੈਨੇਡੀਅਨਾਂ ਲਈ ਮਿਆਰੀ ਕੁਆਲਿਟੀ ਵਾਲੀਆਂ ਦਵਾਈਆਂ ਦੀ ਕਵਰੇਜ ਸ਼ਾਮਲ ਕੀਤੀ ਜਾ ਸਕੇ।

 ਉਨ੍ਹਾਂ ਕਿਹਾ ਕਿ ਫਾਰਮਾਸਿਟੀਕਲ ਕੰਪਨੀਆਂ ਨਾਲ ਗੱਲਬਾਤ ਕਰਕੇ ਐਨਡੀਪੀ ਸਰਕਾਰ ਤਜਵੀਜ਼ ਕੀਤੀਆਂ ਦਵਾਈਆਂ ਨੂੰ ਮੁਫਤ ਉਪਲਬਧ ਕਰਵਾਉਣ ਵਿੱਚ ਸਹਾਇਤਾ ਕਰੇਗੀ ਅਤੇ ਇਸ ਨਾਲ ਸੂਬਾਈ ਸਿਹਤ ਪ੍ਰਣਾਲੀਆਂ ਦੇ ਪੈਸੇ ਦੀ ਵੀ ਬਚਤ ਹੋਵੇਗੀਮਾਲਕਾਂ ਨੂੰ ਕਰਮਚਾਰੀਆਂ ਦੇ ਲਾਭਾਂ ਤੇ ਪੈਸੇ ਬਚਾਉਣ ਵਿੱਚ ਸਹਾਇਤਾ ਮਿਲੇਗੀ ਅਤੇ ਕੈਨੇਡੀਅਨਾਂ ਨੂੰ ਸਿਹਤਮੰਦ ਰਹਿਣ ਵਿਚ ਮਦਦ ਮਿਲੇਗੀ।

ਜਗਮੀਤ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਿਬਰਲ ਪਾਰਟੀ ਫਾਰਮਾਕੇਅਰ ਲਿਆਉਣ ਦਾ ਵਾਅਦਾ ਕਰਦੀ ਆ ਰਹੀ ਹੈ ਅਤੇ ਪਿਛਲੇ ਛੇ ਸਾਲਾਂ ਦੌਰਾਨ ਜਸਟਿਨ ਟਰੂਡੋ ਨੇ ਵੀ ਆਪਣੇ ਫਾਰਮਾਕੇਅਰ ਦੇ ਵਾਅਦੇ ਨੂੰ ਹਕੀਕਤ ਬਣਾਉਣ ਦੀ ਦਿਸ਼ਾ ਵਿੱਚ ਕੋਈ ਵੀ ਕਦਮ ਨਹੀਂ ਚੁੱਕਿਆ।

ਜਗਮੀਤ ਸਿੰਘ ਵਿਦਿਆਰਥੀਆਂ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ 20,000 ਡਾਲਰ ਤੱਕ ਦੇ ਵਿਦਿਆਰਥੀ ਕਰਜ਼ੇ ਮੁਆਫ ਕਰੇਗੀਫੈਡਰਲ ਗ੍ਰਾਂਟਾਂ ਦੀ ਰਕਮ ਦੁੱਗਣੀ ਕਰੇਗੀ ਅਤੇ ਗ੍ਰੈਜੂਏਟਾਂ ਨੂੰ ਪੰਜ ਸਾਲਾਂ ਲਈ ਆਪਣੇ ਕਰਜ਼ਿਆਂ ਦੇ ਫੈਡਰਲ ਹਿੱਸੇ ਦੀ ਅਦਾਇਗੀ ਕਰਨ ਦੀ ਜ਼ਰੂਰਤ ਨਹੀਂ ਹੋਏਗੀ।


Share