ਕੈਨੇਡਾ : ਚਿੱਠੀਆਂ-ਪਾਰਸਲ ਚੋਰੀ ਕਰਨ ਦੇ ਦੋਸ਼ ‘ਚ 3 ਪੰਜਾਬੀ ਕਾਬੂ

370
Share

ਓਂਟਾਰੀਓ, 11 ਫਰਵਰੀ (ਰਾਜ ਗੋਗਨਾ /ਪੰਜਾਬ ਮੇਲ) -ਬਰੈਂਪਟਨ ਦੇ ਟਾਊਨ ਕੈਲੇਡਨ ਅਤੇ ਨੇੜਲੇ ਖੇਤਰਾਂ ਵਿਚ ਡਾਕ ਡੱਬਿਆਂ ਚੋਂ ਚਿੱਠੀਆਂ-ਪਾਰਸਲਾਂ ਦੀਆਂ ਚੋਰੀਆਂ ਦੇ ਸਬੰਧ ਵਿੱਚ ਸ਼ੱਕੀ ਚਾਰ ਜਣਿਆਂ ਵਿਚੋਂ  ਤਿੰਨ ਪੰਜਾਬੀ ਨੌਜਵਾਨਾਂ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ।

ਫੜੇ ਗਏ ਵਿਅਕਤੀਆਂ ਦੀ ਪਛਾਣ ਬਰੈਂਪਟਨ ਦੇ ਧਰਮਿੰਦਰ ਗਰੇਵਾਲ (22), ਨਵਜੋਤ ਸਿੱਧੂ (29) ਅਤੇ ਉਧਮਵੀਰ ਸਿੰਘ (22) ਵਜੋਂ ਹੋਈ ਹੈ। ਓਂਟਾਰੀਓ ਸੂਬਾਈ ਪੁਲਸ (OPP) ਵੱਲੋਂ 10 ਫਰਵਰੀ ਨੂੰ ਮੇਅਫੀਲਡ/ ਹੁਰਓਂਟਾਰੀਓ (Mayfield/Hurontario) ਵਿਖੇ ਡਾਕ ਡੱਬਿਆਂ ਦੀ ਚੋਰੀ ਕਰਦੇ ਚਾਰ ਜਣੇ ਫੜੇ ਗਏ ਸਨ। ਇਨ੍ਹਾਂ ਵਿਚੋਂ ਤਿੰਨ ‘ਤੇ ਦੋਸ਼ ਲੱਗੇ ਹਨ ਤੇ ਇਨ੍ਹਾਂ ਦੀ 22 ਅਪ੍ਰੈਲ, 2021 ਨੂੰ ਉਰੰਜਵਿੱਲ ਕਚਿਹਰੀ ਵਿਖੇ ਪੇਸ਼ੀ ਹੈ ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਡਾਕ ਡੱਬਿਆਂ ਦੀਆਂ ਚੋਰੀਆਂ ਤੇ ਭੰਨ੍ਹ-ਤੋੜ ਦੇ ਮਾਮਲਿਆਂ ਵਿਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ।


Share