ਕੈਨੇਡਾ ਕੁਝ  ਮੁਲਕਾਂ ਲਈ ਸ਼ੁਰੂ ਕਰਨ ਜਾ ਰਿਹੈ ਫਲਾਈਟਾਂ

179
Share

ਟੋਰਾਂਟੋ, 26 ਮਾਰਚ (ਪੰਜਾਬ ਮੇਲ)- ਕੈਨੇਡਾ ਦੀ ਏਅਰ ਕੈਨੇਡਾ ਏਅਰਲਾਈਨਸ ਨੇ ਆਖਿਆ ਹੈ ਕਿ ਉਹ ਕੁਝ ਮੁਲਕਾਂ ਲਈ ਫਲਾਈਟਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਨ੍ਹਾਂ ਫਲਾਈਟਾਂ ਦੀ ਸ਼ੁਰੂਆਤ ਮਈ ਦੇ ਪਹਿਲੇ ਜਾਂ ਦੂਜੇ ਹਫਤੇ ਵਿਚ ਕਰ ਦਿੱਤੀ ਜਾਵੇਗੀ। ਉਥੇ ਕੈਨੇਡਾ ਵਿਚ ਜਨਵਰੀ ਮਹੀਨੇ ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਫਲਾਈਟਾਂ ਦੇ ਆਉਣ-ਜਾਣ ‘ਤੇ ਪਾਬੰਦੀ ਲਾ ਦਿੱਤੀ ਗਈ ਸੀ।  ਏਅਰ ਕੈਨੇਡਾ ਵੱਲੋਂ ਹਫਤੇ ਵਿਚ ਸਿਰਫ 3 ਫਲਾਈਟਾਂ ਚਾਲੂ ਕਰਨ ਦੀ ਗੱਲ ਆਖੀ ਗਈ ਹੈ। ਇਹ ਫਲਾਈਟਾਂ ਜੈਮਿਕਾ, ਮੈਕਸੀਕੋ ਅਤੇ ਬਾਰਬਾਡੋਸ ਜਿਹੇ ਮੁਲਕਾਂ ਲਈ ਸ਼ੁਰੂ ਕੀਤੀਆਂ ਜਾਣਗੀਆਂ। ਏਅਰ ਕੈਨੇਡਾ ਮੁਤਾਬਕ ਇਨ੍ਹਾਂ ਫਲਾਈਟਾਂ ਦੀ ਸ਼ੁਰੂਆਤ 3 ਮਈ ਨੂੰ ਟੋਰਾਂਟੋ ਤੋਂ ਮੈਕਸੀਕੋ ਲਈ, 5 ਅਤੇ 9 ਮਈ ਨੂੰ ਟੋਰਾਂਟੋ ਤੋਂ ਕਿੰਗਸਟਨ, ਜੈਮਿਕਾ, ਬ੍ਰਿਜਟਾਊਨ, ਬਾਰਬਾਡੋਸ ਲਈ ਹਫਤੇ ਵਿਚ ਸਿਰਫ ਇਕ ਫਲਾਈਟ ਜਾਵੇਗੀ। ਏਅਰਲਾਈਨ ਨੇ ਕਿਹਾ ਕਿ ਕੋਰੋਨਾ ਕਾਰਣ ਅਜੇ ਅਮਰੀਕਾ ਸਣੇ ਹੋਰਨਾਂ ਮੁਲਕਾਂ ਲਈ ਫਲਾਈਟਾਂ ਦੀ ਸ਼ੁਰੂਆਤ ਨਹੀਂ ਕੀਤੀ ਜਾਵੇਗੀ ਪਰ ਵੈਨਕੂਵਰ ਤੋਂ ਟੋਕੀਓ ਜਾਣ ਦੀ ਫਲਾਈਟ 1 ਮਈ ਨੂੰ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਕੋਰੋਨਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਟੋਰਾਂਟੋ ਤੋਂ ਬੋਗੋਟਾ ਅਤੇ ਕੋਲੰਬੀਆ ਵਰਗੇ ਮੁਲਕਾਂ ਲਈ ਫਲਾਈਟਾਂ ਦੀ ਸ਼ੁਰੂਆਤ 7 ਮਈ ਤੋਂ ਕੀਤੀ ਜਾਵੇਗੀ।


Share