ਕੈਨੇਡਾ ਏਅਰਪੋਰਟ ਅਥਾਰਟੀ ਨੇ ਬਾਹਰੋਂ ਆਉਣ ਵਾਲੇ ਯਾਤਰੀਆਂ ‘ਤੇ ਲਗਾਈ ਪਾਬੰਦੀ ਹਟਾਉਣ ਦੀ ਕੀਤੀ ਮੰਗ

418
Share

ਐਡਮਿੰਟਨ, 12 ਮਾਰਚ, -ਕੈਨੇਡਾ ਦੇ ਸਾਰੇ ਏਅਰਪੋਰਟਾਂ ਨੇ ਟਰੂਡੋ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਕੈਨੇਡਾ ਆਉਣ ‘ਤੇ ਲਾਈ ਮੁਕੰਮਲ ਪਾਬੰਦੀ ਨੂੰ ਕੁਝ ਢਿੱਲ ਦੇਵੇ ਤੇ ਬਾਹਰਲੇ ਲੋਕਾਂ ਨੂੰ ਕੈਨੇਡਾ ਪ੍ਰਵੇਸ਼ ਕਰਨ ਦਾ ਮੌਕਾ ਦਿੱਤਾ ਜਾਵੇ, ਜਿਸ ਨਾਲ ਸਟੇਟ ਤੋਂ ਸਟੇਟ ਜਾਣ ਵਾਲੇ ਜਹਾਜ਼ਾਂ ਦਾ ਸਫ਼ਰ ਫਿਰ ਤੋਂ ਸ਼ੁਰੂ ਹੋ ਸਕੇ ਤੇ ਉਨ੍ਹਾਂ ਪਰਿਵਾਰਾਂ ਨੂੰ ਫੇਰ ਤੋਂ ਮਿਲਣ ਦਾ ਮੌਕਾ ਦਿੱਤਾ ਜਾਵੇ ਜੋ ਖੂਨ ਦੇ ਰਿਸ਼ਤੇ ਹਨ | ਉਨ੍ਹਾਂ ਕਿਹਾ ਕਿ ਕੋਰੋਨਾ ਕਰਕੇ ਸਾਰੇ ਏਅਰਪੋਰਟਾਂ ਤੇ ਜਹਾਜ਼ ਕੰਪਨੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ |


Share