ਕੈਨੇਡਾ ਇੰਮੀਗ੍ਰੇਸ਼ਨ ਮੰਤਰਾਲੇ ਵੱਲੋਂ ਸੈਲਾਨੀਆਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਮੋਹਲਤ ’ਚ ਵਾਧਾ

202
Share

ਟੋਰਾਂਟੋ, 1 ਅਪ੍ਰੈਲ (ਪੰਜਾਬ ਮੇਲ)-ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਦੇਸ਼ ’ਚ ਪੁੱਜ ਚੁੱਕੇ ਆਰਜ਼ੀ (ਵਿਜ਼ਿਟਰ) ਵੀਜ਼ਾਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਮੋਹਲਤ ’ਚ 31 ਅਗਸਤ 2021 ਤੱਕ ਵਾਧਾ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਮਹਾਮਾਰੀ ਦੌਰਾਨ ਵਿਦੇਸ਼ਾਂ ਤੋਂ ਇਮੀਗ੍ਰਾਂਟ ਆਉਣ ’ਚ ਰੁਕਾਵਟਾਂ ਜਾਰੀ ਰਹਿਣ ਕਾਰਨ ਕੈਨੇਡਾ ਸਰਕਾਰ ਵੱਲੋਂ ਦੇਸ਼ ’ਚ ਮੌਜੂਦ ਵਿਦੇਸ਼ੀਆਂ ਨੂੰ ਪਰਕ ਪਰਮਿਟ ਦੇਣ ਅਤੇ ਪੱਕੇ ਹੋਣ ਦੇ ਵੱਖ-ਵੱਖ ਮੌਕੇ ਦਿੱਤੇ ਜਾ ਰਹੇ ਹਨ। ਇਸ ਤਹਿਤ ਸੈਲਾਨੀਆਂ ਵਾਸਤੇ ਬੀਤੇ ਸਾਲ 24 ਅਗਸਤ ਨੂੰ ਵਰਕ ਪਰਮਿਟ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਅਤੇ ਜੌਬ ਆਫਰ ਨਾਲ ਅਪਲਾਈ ਕਰਨ ਵਾਸਤੇ 31 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ। ਉਸ ਮੋਹਲਤ ’ਚ ਹੁਣ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਵੀ ਕਿ ਇਸ ਯੋਜਨਾ ਦਾ ਹਰੇਕ ਸੈਲਾਨੀ ਵੀਜ਼ਾ ਧਾਰਕ ਨੂੰ ਫਾਇਦਾ ਮਿਲ ਸਕਦਾ ਹੈ ਕਿਉਂਕਿ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਐਲਾਨ ਮੁਤਾਬਕ ਜੋ ਵੀ ਵਿਅਕਤੀ ਕੈਨੇਡਾ ’ਚ ਮੌਜੂਦ ਹਨ ਤੇ ਉਨ੍ਹਾਂ ਦੀ ਦੇਸ਼ ’ਚ ਆਰਜ਼ੀ ਠਾਹਰ ਦਾ ਸਮਾਂ ਅਜੇ ਖਤਮ (ਐਕਸਪਾਇਰ) ਨਹੀਂ ਹੋਇਆ, ਉਹ ਆਪਣੇ ਵਾਸਤੇ ਇੰਪਲਾਇਰ ਲੱਭ ਕੇ ਵਰਕ ਪਰਮਿਟ ਵਾਸਤੇ ਅਰਜ਼ੀ ਦੇ ਸਕਦੇ ਹਨ।

Share