ਕੈਂਟ ਦੀ ਮੇਅਰ ਦੀ ਦੋਬਾਰਾ ਚੋਣ ਲਈ ਪੰਜਾਬੀ ਭਾਈਚਾਰੇ ਦੀ ਡਾਨਾ ਰੈਲਫ ਨੂੰ ਭਰਵੀਂ ਹਮਾਇਤ

808
ਈਸ਼ਵਿੰਦਰ ਸਿੰਘ ਦੇ ਮਾਤਾ ਕੰਵਲਜੀਤ ਕੌਰ ਕੈਂਟ ਦੀ ਮੇਅਰ ਡਾਨਾ ਰੈਲਫ ਤੇ ਟੋਨੀ ਟਰੋਨਰ ਨੂੰ ਸਿਰੋਪਾਓ ਪਾ ਕੇ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕਰਦੇ ਸਮੇਂ।
Share

ਸਿਆਟਲ, 15 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਕੈਂਟ ਸ਼ਹਿਰ ਦੀ ਮੌਜੂਦਾ ਮੇਅਰ ਡਾਨਾ ਰੈਲਫ ਦੀ ਦੋਬਾਰਾ ਚੋਣ ਲਈ ਪੰਜਾਬੀ ਭਾਈਚਾਰਾ ਤਨ, ਮਨ ਤੇ ਧੰਨ ਨਾਲ ਹਮਾਇਤ ਕਰ ਰਿਹਾ ਹੈ ਅਤੇ ਥਾਂ-ਥਾਂ ਸਵਾਗਤ ਤੇ ਚੋਣ ਫੰਡ ਇਕੱਠਾ ਕਰਕੇ ਦਿੱਤਾ ਜਾ ਰਿਹਾ ਹੈ। ਪੰਜਾਬੀ ਭਾਈਚਾਰੇ ਦੀ ਜਾਣੀ-ਪਛਾਣੀ ਸ਼ਖਸੀਅਤ ਨਕੋਦਰ ਦੇ ਐੱਸ.ਐੱਮ.ਓ. ਰਹੇ ਡਾ. ਕੁਲਦੀਪ ਸਿੰਘ ਅਨੇਜਾ ਦੇ ਹੋਣਹਾਰ ਸਪੁੱਤਰ ਈਸ਼ਵਿੰਦਰ ਸਿੰਘ ਤੇ ਉਸ ਦੀ ਪਤਨੀ ਬਾਨੂ ਪਰੀਆ ਦੇ ਵਿਸ਼ੇਸ਼ ਸੱਦੇ ’ਤੇ ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਬੁਲਾ ਕੇ ਮੇਅਰ ਦੀ ਚੋਣ ਲਈ ਡਾਨਾ ਰੈਲਫ ਤੇ ਕੈਂਟ ਕੌਂਸਲ ਮੈਂਬਰ ਦੀ ਚੋਣ ਲਈ ਟੋਨੀ ਟਰੋਨਰ ਨੂੰ ਹਮਾਇਤ ਕਰਨ ਦਾ ਭਰੋਸਾ ਦਿੱਤਾ ਅਤੇ ਚੋਣ ਫੰਡ ਵਿਚ ਮਦਦ ਕੀਤੀ।
ਤਾਜ ਜਿਊਲਰ ਦੇ ਨਕੀਬ ਰਹਿਮਾਨ ਤੇ ਡਾਨਾ ਰੈਲਫ ਅਤੇ ਟੋਨੀ ਟਰੋਨਰ ਖੜ੍ਹੇ ਦਿਖਾਈ ਦੇ ਰਹੇ ਹਨ।

ਇਸ ਮੌਕੇ ਗੁਰਦੁਆਰਾ ਸੱਚਾ ਮਾਰਗ ਦੇ ਸਕੱਤਰ ਹਰਸ਼ਿੰਦਰ ਸਿੰਘ ਸੰਧੂ ਤੇ ਟਰੱਸਟੀ ਸੇਮ ਵਿਰਕ, ਓਂਕਾਰ ਸਿੰਘ ਭੰਡਾਲ, ਨਕੀਬ ਰਹਿਮਾਨ, ਸਿਮਰਨਪ੍ਰੀਤ ਕੌਰ ਤੇ ਦਵਿੰਦਰ ਸਿੰਘ, ਮਨਿੰਦਰ ਸਿੰਘ (ਮਨੀ), ਅਤਿੰਦਰ ਸਿੰਘ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਕੈਂਟ ਦੀ ਮੇਅਰ ਨੂੰ ਹਮਾਇਤ ਕਰਨ ਦਾ ਭਰੋਸਾ ਦਿੱਤਾ ਅਤੇ ਸਨਮਾਨਤ ਕੀਤਾ।


Share