ਕੈਂਟ ਦੀ ਮੇਅਰ ਡਾਨਾ ਰੈਲਫ ਲਈ ਪੰਜਾਬੀ ਭਾਈਚਾਰੇ ਵੱਲੋਂ ਚੋਣ ਫੰਡ ਤੇ ਹਮਾਇਤ ਕਰਨ ਦਾ ਭਰੋਸਾ

470
ਫੈਡਰਲਵੈ ਸੁਖਰਾਜ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਕੈਂਟ ਦੀ ਮੇਅਰ ਡਾਨਾ ਰੈਲਫ ਤੇ ਕੈਂਟ ਕੌਂਸਲ ਮੈਂਬਰ ਟੋਨੀ ਟਰੋਨਰ ਦਾ ਪੰਜਾਬੀ ਭਾਈਚਾਰੇ ਦੀ ਮਾਣ-ਮੱਤੀਆਂ ਸ਼ਖਸੀਅਤਾਂ ਸਵਾਗਤ ਕਰਦੇ ਸਮੇਂ।
Share

ਸਿਆਟਲ, 29 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਵੱਲੋਂ ਦੁਸਰਾ ਮੇਅਰ ਬਣਨ ਲਈ ਥਾਂ-ਥਾਂ ਚੋਣ ਫੰਡ ਤੇ ਹਮਾਇਤ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਫੈਡਰਲਵੈ ਸੁਖਰਾਜ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਦੋਸਤਾਂ-ਮਿੱਤਰਾਂ ਨੂੰ ਬੁਲਾ ਕੇ ਕੈਂਟ ਦੀ ਮੇਅਰ ਡਾਨਾ ਰੈਲਫ ਤੇ ਕੈਂਟ ਕੌਂਸਲ ਮੈਂਬਰ ਟੋਨੀ ਟਰੋਨਰ ਵਾਸਤੇ ਚੋਣ ਫੰਡ ਇਕੱਠਾ ਕਰਕੇ ਦਿੱਤਾ ਅਤੇ ਪੰਜਾਬੀ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ, ਮੰਗਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸ਼ੇਰ ਸਿੰਘ ਬੈਨੀਪਾਲ, ਮੱਖਣ ਸਿੰਘ, ਹਰਸ਼ ਵਿਰਕ, ਹਰਿੰਦਰ ਸ਼ੇਰ ਸਿੰਘ, ਜੱਸੀ ਲਬਾਨਾ, ਸੁਰਜੀਤ ਸਮਰਾ, ਮੰਗਾ ਸਿੰਘ, ਦਵਿੰਦਰ ਸਿੰਘ, ਸੇਮ ਵਿਰਕ ਤੇ ਬਲਜੀਤ ਸਿੰਘ ਸੋਹਲ ਨੇ ਪਹੁੰਚ ਕੇ ਪੰਜਾਬੀ ਭਾਈਚਾਰੇ ਦੀਆ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਸੁਖਰਾਜ ਸਿੰਘ ਢਿੱਲੋਂ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਡਾਨਾ ਰੈਲਫ ਪੰਜਾਬੀ ਭਾਈਚਾਰੇ ਨਾਲ ਸਹਿਯੋਗ ਦੇ ਕੇ ਪਹਿਲ ਦੇ ਆਧਾਰ ’ਤੇ ਕੰਮ ਕਰ ਰਹੀ ਹੈ।

Share