ਕੈਂਟ ਦੀ ਮੇਅਰ ਡਾਨਾ ਰੈਲਫ ਤੇ ਕੈਂਟ ਕੌਂਸਲ ਮੈਂਬਰ ਟੋਨੀ ਟਰੋਨਰ ਨੂੰ ਗੁਰੂ ਘਰ ਵੱਲੋਂ ਸਨਮਾਨ

363
ਟਰੱਸਟੀ ਸੇਮ ਵਿਰਕ, ਸਕੱਤਰ ਹਰਸ਼ਿੰਦਰ ਸਿੰਘ ਸੰਧੂ ਤੇ ਉਨ੍ਹਾਂ ਦੇ ਵੱਡੇ ਭਰਾ ਸੰਧੂ ਸਾਹਿਬ, ਕੈਂਟ ਦੀ ਮੇਅਰ ਡਾਨਾ ਰੈਲਫ ਤੇ ਕੈਂਟ ਦੀ ਸਿਟੀ ਕੌਂਸਲ ਮੈਂਬਰ ਟੋਨੀ ਟਰੋਨਰ, ਸੁਰਿੰਦਰ ਸਿੰਘ ਮਾਉਲੀ, ਉਕਾਰ ਸਿੰਘ ਭੰਡਾਲ ਅਤੇ ਅਮਰਜੀਤ ਸਿੰਘ ਮਾਉਲੀ ਦਿਖਾਈ ਦੇ ਰਹੇ ਹਨ।
Share

ਸਿਆਟਲ, 22 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਦੂਸਰੇ ਸ਼ਹਿਰ ਐਬਰਨ ਦੇ ਗੁਰਦੁਆਰਾ ਸੱਚਾ ਮਾਰਗ ਕੈਂਟ ਦੀ ਮੇਅਰ ਡਾਨਾ ਰੈਲਫ ਤੇ ਕੈਂਟ ਕੌਂਸਲ ਮੈਂਬਰ ਟੋਨੀ ਟਰੋਨਰ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਗੁਰੂ ਘਰ ਵੱਲੋਂ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਕੈਂਟ ਦੀ ਮੇਅਰ ਡਾਨਾ ਰੈਲਫ ਤੇ ਕੈਂਟ ਕੌਂਸਲ ਮੈਂਬਰ ਟੋਨੀ ਟਰੋਨਰ ਨੇ ਪੰਜਾਬੀ ਭਾਈਚਾਰੇ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਈਚਾਰੇ ਦੇ ਲੋਕ ਮਿਹਨਤੀ ਹਨ ਅਤੇ ਸਿਟੀਜ਼ਨ ਵਾਂਗ ਤਰੱਕੀ ਕਰਕੇ ਸ਼ਾਨਦਾਰ ਢੰਗ ਨਾਲ ਜ਼ਿੰਦਗੀ ਬਿਤਾਉਦੇ ਹਨ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਅਸਲੀਅਤ ਚੋਣਾਂ ਵਚ ਜਿਤਾਉਣ ਲਈ ਅਪੀਲ ਕੀਤੀ। ਅਖੀਰ ਵਿਚ ਗੁਰੂ ਕਾ ਲੰਗਰ ਛੱਕ ਕੇ ਸਿੱਖ ਭਾਈਚਾਰੇ ਦੀ ਪ੍ਰੰਪਰਾ ਦੀ ਤਾਰੀਫ ਕੀਤੀ। ਇਸ ਮੌਕੇ ਗੁਰੂ ਘਰ ਦੇ ਕੀਰਤਨੀ ਜੱਥੇ ਰਸਭਿੰਨਾ ਕੀਰਤਨ ਕੀਤਾ ਅਤੇ ਹੈੱਡ ਗ੍ਰੰਥੀ ਭਾਈ ਮੋਹਣ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

Share