ਕੈਂਟਕੀ ਦੇ ਸ਼ਹਿਰ ਲੂਇਸਵਿਲੇ ’ਚ ਐੱਚ.ਆਈ.ਵੀ. ਦੇ ਕੇਸਾਂ ’ਚ ਹੋਇਆ ਵਾਧਾ

365
illustration of red ribbon isolated on white background
Share

ਫਰਿਜ਼ਨੋ, 21 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਸਟੇਟ ਕੈਂਟਕੀ ਦੇ ਸ਼ਹਿਰ ਲੂਇਸਵਿਲੇ ’ਚ ਐੱਚ.ਆਈ.ਵੀ. ਦੇ ਕੇਸਾਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਅਨੁਸਾਰ ਐੱਚ.ਆਈ.ਵੀ. ਦੇ ਮਾਮਲਿਆਂ ’ਚ ਵਾਧੇ ਕਾਰਨ ਜ਼ਿਆਦਾ ਸਕ੍ਰੀਨਿੰਗ ਅਤੇ ਰੋਕਥਾਮ ਉਪਾਵਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲੂਇਸਵਿਲੇ ਮੈਟਰੋ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਐਂਡ ਵੈਲਨੈਸ ਨੇ ਵੀਰਵਾਰ ਨੂੰ ਸਥਾਨਕ ਸਿਹਤ ਸੰਭਾਲ ਸੰਸਥਾਵਾਂ ਨੂੰ ਵੀ ਡਾਕਟਰੀ ਦੇਖਭਾਲ ਦੀ ਰੁਟੀਨ ਦੇ ਹਿੱਸੇ ਵਜੋਂ ਐੱਚ.ਆਈ.ਵੀ. ਟੈਸਟ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।
ਲੂਇਸਵਿਲੇ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 2021 ਦੇ ਪਹਿਲੇ ਪੰਜ ਮਹੀਨਿਆਂ ਵਿਚ 126 ਲੋਕਾਂ ਨੂੰ ਐੱਚ.ਆਈ.ਵੀ. ਦਾ ਪਤਾ ਲੱਗਿਆ ਅਤੇ ਇਨ੍ਹਾਂ ਵਿਚੋਂ 24 ਮਾਮਲਿਆਂ ਦਾ ਇਲਾਜ ਮਈ ਵਿਚ ਕੀਤਾ ਗਿਆ। ਸ਼ਹਿਰ ਵਿਚ 2017 ਤੋਂ 2020 ਤੱਕ ਸਾਲਾਨਾ ਔਸਤਨ ਕੇਸਾਂ ਦੀ ਗਿਣਤੀ 144 ਸੀ। ਇਨ੍ਹਾਂ ਕੇਸਾਂ ਦੇ ਮੱਦੇਨਜ਼ਰ ਸਿਹਤ ਅਧਿਕਾਰੀਆਂ ਅਨੁਸਾਰ ਰੋਕਥਾਮ ਦੇ ਉਪਾਵਾਂ ਵਿਚ ਰੁਟੀਨ ਟੈਸਟਿੰਗ ਅਤੇ ਹੋਰ ਉਪਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

Share