ਕੈਂਟਕੀ ‘ਚ ਪੰਜਾਬੀ ਔਰਤ ਤੇ ਉਸ ਦੀ ਧੀ ਨੂੰ ਧੋਖਾਧੜੀ ਦੇ ਦੋਸ਼ ਹੇਠ ਸਜ਼ਾ

864
Share

-ਬੀਮੇ ਦੀ ਰਕਮ ਹਾਸਲ ਕਰਨ ਲਈ ਆਪਣਾ ਕਨਵੀਨੀਐਂਸ ਸਟੋਰ ਸਾੜਨ ਦੀ ਘੜੀ ਸੀ ਸਾਜ਼ਿਸ਼
ਕੈਂਟਕੀ (ਅਮਰੀਕਾ), 26 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਕੈਂਟਕੀ ਸੂਬੇ ‘ਚ ਪੰਜਾਬੀ ਔਰਤ ਮਨਜੀਤ ਕੌਰ ਤੇ ਉਸ ਦੀ ਧੀ ਹਰਪਨੀਤ ਕੌਰ ਬਾਠ ਨੂੰ ਧੋਖਾਧੜੀ ਦੇ ਦੋਸ਼ ਹੇਠ 18 ਮਹੀਨੇ ਤੇ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਮਨਜੀਤ ਕੌਰ ਨੇ ਬੀਮੇ ਦੀ ਰਕਮ ਹਾਸਲ ਕਰਨ ਖ਼ਾਤਰ ਗਰੀਨਅੱਪ ਵਿਖੇ ਸਥਿਤ ਆਪਣਾ ਕਨਵੀਨੀਐਂਸ ਸਟੋਰ ਸਾੜਨ ਦੀ ਸਾਜ਼ਿਸ਼ ਘੜੀ ਸੀ, ਜਦਕਿ ਕੈਨੇਡਾ ਰਹਿੰਦੀ ਉਸ ਦੀ ਧੀ ਸਟੋਰ ਫੂਕਣ ‘ਚ ਮਦਦ ਕਰਨ ਅਮਰੀਕਾ ਪੁੱਜੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਮਨਜੀਤ ਕੌਰ ਨੇ ਆਪਣੀ ਸਾਜ਼ਿਸ਼ ‘ਚ ਇਕ ਸ਼ਖਸ ਨੂੰ ਸ਼ਾਮਲ ਕੀਤਾ, ਜੋ ਅਸਲ ਵਿਚ ਸਰਕਾਰੀ ਮੁਖਬਰ ਸੀ।


Share