ਕੇਰਲ ’ਚ ਮੌਨਸੂਨ ਦੀ ਆਮਦ 3 ਜੂਨ ਨੂੰ

282
Share

ਨਵੀਂ ਦਿੱਲੀ, 30 ਮਈ (ਪੰਜਾਬ ਮੇਲ)- ਕੇਰਲ ’ਚ ਮੌਨਸੂਨ ਦੀ ਆਮਦ ਦੋ ਦਿਨ ਲੇਟ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਕੇਰਲਾ ਦੇ ਤੱਟੀ ਖੇਤਰ ’ਚ 3 ਮਈ ਨੂੰ ਭਰਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਹੈ। ਇਸ ਤੋਂ ਪਹਿਲਾਂ ਇਹ ਖਬਰਾਂ ਆਈਆਂ ਸਨ ਕਿ ਮੌਨਸੂਨ 31 ਮਈ ਨੂੰ ਦਸਤਕ ਦੇ ਸਕਦੀ ਹੈ ਪਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪਹਿਲੀ ਜਾਂ ਦੋ ਜੂਨ ਤੋਂ ਬਾਅਦ ਦੱਖਣੀ ਪੱਛਮੀ ਹਵਾਵਾਂ ਜ਼ੋਰ ਫੜ ਲੈਣਗੀਆਂ ਜਿਸ ਤੋਂ ਬਾਅਦ ਮੀਂਹ ਪਵੇਗਾ। ਪਿਛਲੇ ਮਹੀਨੇ ਮੌਸਮ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਇਸ ਸਾਲ ਦਰਮਿਆਨਾ ਮੀਂਹ ਪਵੇਗਾ।

Share