ਕੇਜਰੀਵਾਲ ਨੇ ਦਿੱਲੀ ’ਚ ਲੌਕਡਾਊਨ ਦੀ ਮਿਆਦ ਇਕ ਹਫ਼ਤਾ ਹੋਰ ਵਧਾਈ

362
Share

-ਦਿੱਲੀ ਦੇ ਮੁੱਖ ਮੰਤਰੀ ਨੇ ਟਵਿੱਟਰ ’ਤੇ ਦਿੱਤੀ ਜਾਣਕਾਰੀ
ਨਵੀਂ ਦਿੱਲੀ, 1 ਮਈ (ਪੰਜਾਬ ਮੇਲ)- ਦਿੱਲੀ ’ਚ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਕੌਮੀ ਰਾਜਧਾਨੀ ਵਿਚ ਜਾਰੀ ਲੌਕਡਾਊਨ ਦੀ ਮਿਆਦ ਇਕ ਹਫ਼ਤਾ ਹੋਰ ਵਧਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਟਵੀਟ ਕੀਤਾ, ‘‘ਦਿੱਲੀ ’ਚ ਲੌਕਡਾਊਨ ਇਕ ਹਫ਼ਤਾ ਹੋਰ ਵਧਾਇਆ ਜਾ ਰਿਹਾ ਹੈ। ਮੌਜੂਦਾ ਲੌਕਡਾਊਨ ਤਿੰਨ ਮਈ ਨੂੰ ਸਵੇਰੇ 5 ਵਜੇ ਖ਼ਤਮ ਹੋਣ ਵਾਲਾ ਸੀ, ਜਿਸ ਨੂੰ ਇਕ ਹਫ਼ਤੇ ਲਈ ਹੋਰ ਵਧਾਇਆ ਗਿਆ ਹੈ।’’

Share