ਕੇਂਦਰ ਸਰਕਾਰ ਵੱਲੋਂ 63 ਖੇਡਾਂ ਦੇ ਖਿਡਾਰੀਆਂ ਨੂੰ ਨੌਕਰੀਆਂ ‘ਚ ਸਿੱਧੀ ਭਰਤੀ ਦਾ ਫੈਸਲਾ

599

-ਪਾਵਰ ਲਿਫਟਿੰਗ ਦੇ ਖਿਡਾਰੀਆਂ ਦਾ ਨਾਂ ਸ਼ਾਮਲ ਕਰਨ ‘ਤੇ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਫੈਸਲੇ ਦਾ ਸਵਾਗਤ
ਭੁਲੱਥ, 9 ਸਤੰਬਰ (ਅਜੈ ਗੋਗਨਾ/ਪੰਜਾਬ ਮੇਲ)- ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਹਰੇਕ ਵਿਭਾਗ ਵਿਚ ਹੁਣ ਪਾਵਰਲਿਫਟਿੰਗ ਦੇ ਖਿਡਾਰੀਆਂ ਨੂੰ ਨੌਕਰੀ ਮਿਲਣ ਸੰਬੰਧੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਪਾਵਰਲਿਫਟਿਗ ਇੰਡੀਆ ਦੇ ਉਪ-ਪ੍ਰਧਾਨ ਅਤੇ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮੱਲ੍ਹੀ ਨੇ ਭਾਰਤ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਹੁਣ 63 ਦੇ ਕਰੀਬ ਖੇਡਾਂ ਦੇ ਖਿਡਾਰੀਆਂ ਨੂੰ ਨੌਕਰੀਆਂ ‘ਚ ਸਿੱਧੀ ਭਰਤੀ ਦਾ ਫੈਸਲਾ ਕੀਤਾ ਹੈ, ਜੋ ਬਹੁਤ ਸ਼ਲਾਘਾਯੋਗ ਹੈ। ਕਿਉਂਕਿ ਪਹਿਲੇ 20 ਦੇ ਕਰੀਬ ਖੇਡਾਂ ਦੇ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਹੁਣ ਕੇਂਦਰ ਸਰਕਾਰ ਨੇ ਪਾਵਰਲਿਫਟਿੰਗ ਸਮੇਤ 43 ਤਰ੍ਹਾਂ ਦੀਆਂ ਖੇਡਾਂ ਨੂੰ ਆਪਣੀ ਸੂਚੀ ‘ਚ ਸ਼ਾਮਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਇਕ ਪੱਤਰ ‘ਚ ਦਰਸਾਇਆ ਗਿਆ ਹੈ ਕਿ ਭਾਰਤ ਸਰਕਾਰ ਹਰੇਕ ਮੰਤਰਾਲੇ ਵਿਭਾਗ ‘ਚ ਸੀ ਗਰੁੱਪ ਦੀਆਂ ਨੌਕਰੀਆਂ ਕਰਨ ਲਈ ਪਾਵਰਲਿਫਟਿੰਗ ਦੇ ਖਿਡਾਰੀ ਵੀ ਹੱਕਦਾਰ ਹਨ। ਪ੍ਰਧਾਨ ਦਵਿੰਦਰ ਸਿੰਘ ਮੱਲ੍ਹੀ ਨੇ ਸਾਰੇ ਖਿਡਾਰੀਆਂ ਨੂੰ ਆਪਣੇ-ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਨ ਲਈ ਵੀ ਕਿਹਾ। ਕੇਂਦਰ ਸਰਕਾਰ ਵੱਲੋਂ ਪਾਵਰਲਿਫਟਿੰਗ ਦੇ ਖਿਡਾਰੀਆਂ ਲਈ ਲਏ ਗਏ ਇਸ ਫ਼ੈਸਲੇ ਦਾ ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ, ਹਰਕੀਰਤ ਸਿੰਘ ਲਵਲੀ ਜਨਰਲ ਸਕੱਤਰ ਅਤੇ ਸੁਸ਼ੀਲ ਕੁਮਾਰ ਕਵਾਤੜਾ ਜੁਆਇੰਟ ਸਕੱਤਰ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਨੇ ਵੀ ਸਵਾਗਤ ਕੀਤਾ ਹੈ।