ਕੇਂਦਰ ਸਰਕਾਰ ਵੱਲੋਂ ਸੈਰ-ਸਪਾਟਾ ਤੇ ਇਲਾਜ ਲਈ ਦੇਸ਼ ਆਉਣ ਵਾਲਿਆਂ ਨੂੰ ਛੱਡ ਕੇ ਬਾਕੀ ਵੀਜ਼ੇ ਤੁਰੰਤ ਬਹਾਲ

568
Share

ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਸੈਰ-ਸਪਾਟਾ ਅਤੇ ਇਲਾਜ ਲਈ ਦੇਸ਼ ਆਉਣ ਵਾਲਿਆਂ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੇ ਵੀਜ਼ੇ ਤੁਰੰਤ ਬਹਾਲ ਕਰ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਵੀਰਵਾਰ ਕਿਹਾ ਕਿ ਸਰਕਾਰ ਸਾਰੇ ਓ.ਸੀ.ਆਈ., ਪੀ.ਆਈ.ਓ. ਕਾਰਡ ਧਾਰਕਾਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਸੈਰ-ਸਪਾਟਾ ਵੀਜ਼ਾ ਨੂੰ ਛੱਡ ਕੇ ਕਿਸੇ ਵੀ ਉਦੇਸ਼ ਲਈ ਭਾਰਤ ਆਉਣ ਦੀ ਆਗਿਆ ਹੈ। ਉਨ੍ਹਾਂ ਨੂੰ ਹਵਾਈ ਜਾਂ ਜਲ ਮਾਰਗ ਰਾਹੀਂ ਦਾਖਲ ਹੋਣ ਦੀ ਇਜਾਜ਼ਤ ਹੈ।


Share