ਕੇਂਦਰ ਸਰਕਾਰ ਵੱਲੋਂ ਸਨਅਤੀ ਮੰਤਵਾਂ ਲਈ ਆਕਸੀਜਨ ਦੀ ਸਪਲਾਈ ’ਤੇ ਪਾਬੰਦੀ

77
Share

ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਮੇਲ)- ਸਰਕਾਰ ਨੇ ਨੌਂ ਸਨਅਤਾਂ ਨੂੰ ਛੱਡ ਕੇ ਸਨਅਤੀ ਮੰਤਵਾਂ ਲਈ ਆਕਸੀਜਨ ਦੀ ਸਪਲਾਈ ’ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਇਹ ਫੈਸਲਾ ਕੋਵਿਡ-19 ਲਾਗ ਦੇ ਵਧਦੇ ਕੇਸਾਂ ਤੇ ਮੈਡੀਕਲ ਆਕਸੀਜਨ ਦੀ ਮੰਗ ਤੇ ਸਪਲਾਈ ਵਿਚਲੇ ਖੱਪੇ ਨੂੰ ਪੂਰਨ ਦੇ ਇਰਾਦੇ ਨਾਲ ਲਿਆ ਹੈ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸਾਰੇ ਰਾਜਾਂ ਤੇ ਯੂਟੀਜ਼ ਦੇ ਮੁੱਖ ਸਕੱਤਰਾਂ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਉਪਰੋਕਤ ਫੈਸਲਾ ਸਰਕਾਰ ਵੱਲੋਂ ਗਠਿਤ ਸਸ਼ੱਕਤ ਸਮੂਹ-2 ਵਲੋਂ ਲਿਆ ਗਿਆ ਹੈ।

Share