ਕੇਂਦਰ ਸਰਕਾਰ ਵੱਲੋਂ ਕੋਵਿਡ ਟੀਕਿਆ ਤੇ ਆਕਸੀਜਨ ਦੀ ਤੋਟ ਖਤਮ ਕਰਨ ਲਈ ਕਸਟਮ ਡਿਊਟੀ ’ਚ ਰਿਆਇਤਾਂ ਦਾ ਐਲਾਨ

94
Share

ਨਵੀਂ ਦਿੱਲੀ, 24 ਅਪ੍ਰੈਲ (ਪੰਜਾਬ ਮੇਲ)- ਸਰਕਾਰ ਨੇ ਘਰੇਲੂ ਲੋੜ ਪੂਰੀ ਕਰਨ ਅਤੇ ਮੁੱਲ ਘੱਟ ਰੱਖਣ ਲਈ ਕੋਵਿਡ ਟੀਕੇ, ਮੈਡੀਕਲ-ਗਰੇਡ ਆਕਸੀਜਨ ਅਤੇ ਇਸ ਨਾਲ ਜੁੜੇ ਉਪਕਰਣਾਂ ਦੀ ਦਰਾਮਦ ’ਤੇ ਮੁੱਢਲ ਕਸਟਮ ਡਿਊਟੀ ਵਿੱਚ ਛੋਟ ਦਿੱਤੀ ਹੈ। ਕਸਟਮ ਡਿਊਟੀ ਤੋਂ ਛੋਟ ਦੇਣ ਦਾ ਫੈਸਲਾ ਦੇਸ਼ ’ਚ ਆਕਸੀਜਨ ਦੀ ਉਪਲਬਧਤਾ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਲਿਆ ਗਿਆ।

Share