ਕੇਂਦਰ ਸਰਕਾਰ ਨੇ 1 ਅਪਰੈਲ ਤੋਂ 45 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਕੋਵਿਡ ਵੈਕਸੀਨ ਲਵਾਉਣ ਦੀ ਦਿੱਤੀ ਇਜਾਜ਼ਤ

409
Share

ਨਵੀਂ ਦਿੱਲੀ, 23 ਮਾਰਚ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਅੱਜ ਅਹਿਮ ਫ਼ੈਸਲਾ ਕਰਦਿਆਂ 45 ਸਾਲ ਤੋਂ ਉਪਰ ਦੀ ਉਮਰ ਵਾਲੇ ਸਾਰੇ ਲੋਕਾਂ ਨੂੰ ਪਹਿਲੀ ਅਪਰੈਲ ਤੋਂ ਕੋਵਿਡ-19 ਟੀਕੇ ਲਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਸਿਰਫ 60 ਸਾਲ ਜਾਂ ਇਸ ਤੋਂ ਉਪਰਲੀ ਉਮਰ ਵਾਲੇ ਸਾਰੇ ਨਾਗਰਿਕ ਟੀਕਾ ਲਗਾ ਸਕਦੇ ਹਨ ਪਰ 45 ਜਾਂ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਜੇ ਕੋਈ ਬਿਮਾਰੀ ਹੈ, ਤਾਂ ਉਹ ਡਾਕਟਰ ਤੋਂ ਲਿਖਵਾ ਕੇ ਇਹ ਟੀਕਾ ਲਗਵਾਉਣ ਦੇ ਯੋਗ ਹੋਣਗੇ। ਹੁਣ ਅਜਿਹੀ ਕੋਈ ਸ਼ਰਤ ਨਹੀਂ ਹੈ।

Share