ਕੇਂਦਰ ਸਰਕਾਰ ਨੇ ਜੀ.ਐੱਸ.ਟੀ. ਰਿਟਰਨ ਭਰਨ ਦਾ ਸਮਾਂ ਵਧਾਇਆ

393
Share

ਨਵੀਂ ਦਿੱਲੀ, 28 ਫਰਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਵਿੱਤੀ ਵਰ੍ਹੇ 2019-20 ਲਈ ਜੀ.ਐੱਸ.ਟੀ. ਦੀ ਸਾਲਾਨਾ ਰਿਟਰਨ ਭਰਨ ਦੀ ਸਮਾਂ ਸੀਮਾ ਵਧਾ ਕੇ 31 ਮਾਰਚ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਸਮਾਂ ਸੀਮਾ 31 ਦਸੰਬਰ ਤੋਂ ਵਧਾ ਕੇ 28 ਫਰਵਰੀ ਕੀਤੀ ਗਈ ਸੀ। ਵਿੱਤ ਮੰਤਰਾਲੇ ਮੁਤਾਬਕ ਰਿਟਰਨ ਭਰਨ ’ਚ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਸਰਕਾਰ ਨੇ 2019-20 ਲਈ ਜੀ.ਐੱਸ.ਟੀ. ਰਿਟਰਨ-9 ਅਤੇ ਜੀ.ਐੱਸ.ਟੀ. ਰਿਟਰਨ- 9ਸੀ ਭਰਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ।

Share