ਕੇਂਦਰ ਸਰਕਾਰ ਨੇ ਕਰੋਨਾ ਕੇਸ ਵਧਣ ਕਾਰਨ ਰੇਮਡੇਸਿਵਿਰ ਦੀ ਬਰਾਮਦ ’ਤੇ ਲਾਈ ਰੋਕ

150
Share

ਨਵੀਂ ਦਿੱਲੀ, 11 ਅਪ੍ਰੈਲ (ਪੰਜਾਬ ਮੇਲ)- ਕੇਂਦਰ ਨੇ ਕਰੋਨਾ ਦੇ ਕੇਸ ਵਧਣ ਤੇ ਵਾਇਰਲ ਰੋਕੂ ਇੰਜੈਕਸ਼ਨਾਂ ਦੀ ਮੰਗ ਵਧਣ ’ਤੇ ਅੱਜ ਰੇਮਡੇਸਿਵਿਰ ਦੀ ਬਰਾਮਦ ’ਤੇ ਰੋਕ ਲਾ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦਵਾਈ ਦੀ ਆਸਾਨੀ ਨਾਲ ਉਪਲਬਧਤਾ ਯਕੀਨੀ ਬਣਾਉਣ ਲਈ ਰੇਮਡੇਸਿਵਿਰ ਦੇ ਸਾਰੇ ਘਰੇਲੂ ਨਿਰਮਾਤਾਵਾਂ ਨੂੰ ਆਪਣੇ ਏਜੰਟਾਂ ਦੀ ਜਾਣਕਾਰੀ ਆਪਣੀ ਵੈਬਸਾਈਟ ’ਤੇ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਕਰੋਨਾ ਮਰੀਜ਼ਾਂ ਨੂੰ ਇਲਾਜ ਦੌਰਾਨ ਰੇਮਡੇਸਿਵਿਰ ਦਾ ਟੀਕਾ ਲਾਇਆ ਜਾਂਦਾ ਹੈ ਤੇ ਇਸ ਟੀਕੇ ਦੀ ਮੰਗ ’ਚ ਇਕਦਮ ਤੇਜ਼ੀ ਆਈ ਹੈ।

Share