ਕੇਂਦਰ ਵੱਲੋਂ 15 ਤੋਂ 18 ਸਾਲ ਦੇ ਅੱਲੜਾਂ ਲਈ ਕਰੋਨਾ ਟੀਕਾਕਰਨ ਰਜਿਸਟ੍ਰੇਸ਼ਨ ਸ਼ੁਰੂ

251
Share

ਨਵੀਂ ਦਿੱਲੀ, 1 ਜਨਵਰੀ (ਪੰਜਾਬ ਮੇਲ)- ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਕੋਵਿਨ ਪੋਰਟਲ ’ਤੇ 15 ਤੋਂ 18 ਸਾਲ ਦੀ ਉਮਰ ਦੇ ਅੱਲੜਾਂ ਲਈ ਐਂਟੀ-ਕੋਵਿਡ-19 ਟੀਕਾਕਰਨ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਸ਼੍ਰੀ ਮਾਂਡਵੀਆ ਨੇ ਟਵਿੱਟਰ ’ਤੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਅੱਲੜਾਂ ਨੂੰ ਟੀਕਾਕਰਨ ਲਈ ਰਜਿਸਟਰਡ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਟਵੀਟ ਕੀਤਾ ਬੱਚੇ ਸੁਰੱਖਿਅਤ ਹਨ ਤਾਂ ਦੇਸ਼ ਦਾ ਭਵਿੱਖ ਸੁਰੱਖਿਅਤ ਹੈ। ਨਵੇਂ ਸਾਲ ਦੇ ਮੌਕੇ ’ਤੇ ਅੱਜ ਤੋਂ ਕੋਵਿਨ ਪੋਰਟਲ ’ਤੇ 15 ਤੋਂ 18 ਸਾਲ ਦੀ ਉਮਰ ਦੇ ਅੱਲੜਾਂ ਦੇ ਕੋਵਿਡ-19 ਵਿਰੋਧੀ ਟੀਕਾਕਰਨ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਮੈਂ ਪਰਿਵਾਰਕ ਮੈਂਬਰਾਂ ਨੂੰ ਟੀਕਾਕਰਨ ਲਈ ਯੋਗ ਅੱਲੜਾਂ ਨੂੰ ਰਜਿਸਟਰਡ ਕਰਨ ਦੀ ਬੇਨਤੀ ਕਰਦਾ ਹਾਂ। ਜ਼ਿਕਰਯੋਗ ਹੈ ਕਿ 15 ਤੋਂ 18 ਸਾਲ ਤੱਕ ਦੇ ਕਿਸ਼ੋਰਾਂ ਦਾ ਟੀਕਾਕਰਨ 3 ਜਨਵਰੀ ਤੋਂ ਸ਼ੁਰੂ ਹੋਵੇਗਾ।

Share