ਕੇਂਦਰ ਵੱਲੋਂ ਦੇਸ਼ ’ਚ ਕਰੋਨਾ ਰੋਕੂ ਟੀਕਿਆਂ ਦੀ ਘਾਟ ਤੋਂ ਇਨਕਾਰ

99
Share

ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਦੇ ਸੂਬਿਆਂ ਤੇ ਯੂਟੀਜ਼ ’ਚ 1.67 ਕਰੋੜ ਤੋਂ ਉਤੇ ਕਰੋਨਾ ਰੋਕੂ ਟੀਕੇ ਉਪਲਬਧ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਚ ਕਰੋਨਾ ਰੋਕੂ ਟੀਕਿਆਂ ਦੀ ਘਾਟ ਨਹੀਂ ਹੈ, ਬਲਕਿ ਬਿਹਤਰ ਪ੍ਰਬੰਧਨ ਦੀ ਲੋੜ ਹੈ। ਇਸ ਵੇਲੇ ਤਕ 13,10,90,370 ਦੇਸ਼ ਵਾਸੀਆਂ ਨੂੰ ਕਰੋਨਾ ਰੋਕੂ ਟੀਕਾ ਲੱਗ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਤੇ ਯੂਟੀਜ਼ ਲਈ 2,01,22,960 ਡੋਜ਼ ਪਾਈਪਲਾਈਨ ਵਿਚ ਹਨ, ਜੋ ਅਪ੍ਰੈਲ ਦੇ ਆਖਰ ਤੱਕ ਸਪਲਾਈ ਹੋ ਜਾਣਗੀਆਂ।

Share