ਕੇਂਦਰ ਦੀ ਨਜ਼ਰਾਂ ’ਚ ਸਰਦਾਰ ਖ਼ਾਲਿਸਤਾਨੀ, ਅਸੀਂ ਪਾਕਿਸਤਾਨੀ ਤੇ ਸਿਰਫ਼ ਭਾਜਪਾ ਹਿੰਦੁਸਤਾਨੀ: ਮਹਿਬੂਬਾ

451
Share

ਚੰਡੀਗੜ੍ਹ, 21 ਸਤੰਬਰ (ਪੰਜਾਬ ਮੇਲ)- ਪੀ.ਡੀ.ਪੀ. ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੇਂਦਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਵਾਹਰ ਲਾਲ ਨਹਿਰੂ ਤੇ ਅਟਲ ਬਿਹਾਰੀ ਵਾਜਪਾਈ ਵਰਗੇ ਨੇਤਾਵਾਂ ਦਾ ਜੰਮੂ-ਕਸ਼ਮੀਰ ਲਈ ਦਿ੍ਰਸ਼ਟੀਕੋਣ ਸੀ ਪਰ ਇਹ ਸਰਕਾਰ ਹਿੰਦੂਆਂ ਅਤੇ ਮੁਸਲਮਾਨਾਂ ’ਚ ਪਾੜਾ ਪਾ ਰਹੀ ਹੈ। ਉਨ੍ਹਾਂ ਜੰਮੂ ਵਿਚ ਕਿਹਾ ਕਿ ਦਿੱਲੀ ਦੇ ਲੋਕ ਜੰਮੂ-ਕਸ਼ਮੀਰ ਨੂੰ ਪ੍ਰਯੋਗਸ਼ਾਲਾ ਵਜੋਂ ਵਰਤ ਰਹੇ ਹਨ ਅਤੇ ਇੱਥੇ ਪ੍ਰਯੋਗ ਕਰ ਰਹੇ ਹਨ। ਨਹਿਰੂ, ਵਾਜਪਾਈ ਵਰਗੇ ਨੇਤਾਵਾਂ ਦਾ ਜੰਮੂ-ਕਸ਼ਮੀਰ ਲਈ ਦਿ੍ਰਸ਼ਟੀਕੋਣ ਸੀ ਪਰ ਇਹ ਸਰਕਾਰ ਹਿੰਦੂ ਅਤੇ ਮੁਸਲਮਾਨਾਂ ’ਚ ਪਾੜਾ ਪੈਦਾ ਕਰਦੀ ਹੈ। ਇਨ੍ਹਾਂ ਦੀ ਨਜ਼ਰ ’ਚ ਸਰਦਾਰ ਹੁਣ ਖਾਲਿਸਤਾਨੀ ਹਨ, ਅਸੀਂ ਪਾਕਿਸਤਾਨੀ ਹਾਂ, ਸਿਰਫ ਭਾਜਪਾ ਹਿੰਦੁਸਤਾਨੀ ਹੈ।

Share