ਕੂਈਨਜ਼ ਸਰਵਿਸ ਮੈਡਲ ਐਵਾਰਡ; ਮਹਾਰਾਣੀ ਏਲਿਜ਼ਾਬੇਥ ਦੇ ਜਨਮ ਦਿਨ ਮੌਕੇ  178 ਕੀਵੀਆਂ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ

911
Share

-ਕੁਝ ਭਾਰਤੀ ਮੂਲ ਦੇ ਵੀ ਚਮਕੇ ਪਰ ਇਸ ਵਾਰ ਕਿਸੇ ਪੰਜਾਬੀ ਦਾ ਨਾਂਅ ਨਹੀਂ
ਔਕਲੈਂਡ, 1 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲਅੱਜ ਇੰਗਲੈਂਡ ਦੀ ਮਹਾਰਾਣੀ ਏਲਿਜ਼ਾਬੇਥ-2 ਦਾ 94ਵਾਂ ਜਨਮ ਦਿਨ ਹੈ ਅਤੇ ਨਿਊਜ਼ੀਲੈਂਡ ਦੇ ਵਿਚ ਵੀ ਅਜੇ ਇਸੇ ਮਹਾਰਾਣੀ ਦੀ ਬਾਦਸ਼ਾਹੀ ਬਰਕਰਾਰ ਹੈ। ਹਰ ਨਵੇਂ ਸਾਲ ਅਤੇ ਰਾਣੀ ਦੇ ਜਨਮ ਦਿਨ ਮੌਕੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲਿਆਂ ਨੂੰ ਵੱਡੇ ਪੁਰਸਕਾਰਾਂ ਲਈ ਚੁਣਿਆ ਜਾਂਦਾ ਹੈ ਅਤੇ ਫਿਰ ਵਿਸ਼ੇਸ਼ ਸਮਾਗਮ ਕਰਕੇ ਇਹ ਪੁਰਸਕਾਰ ਉਨ੍ਹਾਂ ਦੇ ਨਾਂਅ ਕੀਤੇ ਜਾਂਦੇ ਹਨ। ਅੱਜ ਵੱਖ-ਵੱਖ 178 ਪੁਰਸਕਾਰਾਂ ਦੀ ਲਿਸਟ ਜਾਰੀ ਹੋਈ ਹੈ ਜਿਸ ਦੇ ਵਿਚ ਕੁਝ ਨਾਂਅ ਭਾਰਤੀਆਂ ਦੇ ਵੀ ਸਾਹਮਣੇ ਆਏ ਹਨ ਪਰ ਪੰਜਾਬੀ ਇਸ ਵਾਰ ਦੀ ਲਿਸਟ ਦੇ ਵਿਚ ਆਪਣਾ ਨਾਂਅ ਸ਼ਾਮਿਲ ਨਹੀਂ ਕਰ ਸਕੇ।
‘ਕੁਈਨਜ਼ ਸਰਵਿਸ ਮੈਡਲ’ ਲਈ ਚੁਣੇ ਗਏ 56 ਵਿਅਕਤੀਆਂ ਦੇ ਵਿਚ ਜਿਹੜੇ ਭਾਰਤੀ ਸ਼ਾਮਿਲ ਹਨ ਉਨ੍ਹਾਂ ਵਿਚ ਡਾ. ਅਰਿਸ਼ ਚੱਕਰਵਰਤੀ (ਨਿਊਟਾਉਨ) ਨੂੰ ਕਮਿਊਨਿਟੀ ਅਤੇ ਦੰਦ ਚਕਿਤਸਾ, ਸ੍ਰੀ ਚੰਦੂ ਦਾਜੀ (ਮਾਊਂਟ ਰੌਸਕਿਲ)  ਡਿਟਪੀ ਚੇਅਰਮੈਨ ਮਹਾਤਮਾ ਗਾਂਧੀ ਟ੍ਰਸਟ, ਭਾਰਤੀ ਕਮਿਊਨਿਟੀ ਅਤੇ ਖੇਡਾਂ ਲਈ ਸੇਵਾਵਾਂ , ਸ੍ਰੀ ਪ੍ਰਵੀਨ ਕੁਮਾਰ (ਟੀ ਅਟਾਟੂ ਸਾਊਥ) ਟ੍ਰਸਟੀ ਰਾਮ ਮੰਦਰ, ਭਾਰਤੀ ਕਮਿਊਨਿਟੀ ਲਈ ਸੇਵਾਵਾਂ, ਸ੍ਰੀ ਸੁਰੇਸ਼ ਚੁੰਨੀਲਾਲ ਪਟੇਲ (ਡੈਨੀਵਿਰੇਕ) ਕਮਿਊਨਿਟੀ ਅਤੇ ਖੇਡਾਂ ਲਈ ਸੇਵਾਵਾਂ, ਸ੍ਰੀ ਅਫੀਫ ਸ਼ਾਹ (ਫੀਜ਼ੀ ਮੂਲ ਤੋਂ) ਟਾਕਾਨੀਨੀ ਮੁਸਲਿਮ ਭਾਈਚਾਰੇ ਲਈ ਅਤੇ ਫੁੱਟਬਾਲ ਸੇਵਾਵਾਂ, ਸ੍ਰੀਮਤੀ ਮੇਹਰ ਅੰਗਰੇਜ ਸਿੰਘ ਮਾਊਂਟ ਰੌਸਕਿਲ ਬਜ਼ੁਰਗਾਂ ਅਤੇ ਕਮਿਊਨਿਟੀ ਲਈ ਸੇਵਾਵਾਂ ਦੇਣ ਬਦਲੇ ਇਹ ਪੁਰਸਕਾਰ ਦਿੱਤੇ ਜਾਣਗੇ। ਨਿਊਜ਼ੀਲੈਂਡ ਪੁਲਿਸ ਦੇ ਮੁਖੀ ਰਹਿ ਚੁੱਕੇ ਮਾਈਕ ਬੁੱਸ਼ ਨੂੰ ਵੀ ਸੀ. ਐਨ. ਜ਼ੈਡ. ਐਮ. ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ।


Share