ਕੁਵੈਤ ‘ਚ ਫਸੇ 580 ਯਾਤਰੀ ਵਿਸ਼ੇਸ਼ ਜਹਾਜ਼ਾਂ ਰਾਹੀਂ ਵਤਨ ਪਰਤੇ

577
Share

ਚੇਨਈ, 13 ਜੂਨ (ਪੰਜਾਬ ਮੇਲ)- ਕੁਵੈਤ ‘ਚ ਫਸੇ 580 ਯਾਤਰੀ, ਖਾੜੀ ਦੇਸ਼ ਵੱਲੋਂ ਚਲਾਏ ਦੋ ਵਿਸ਼ੇਸ਼ ਜਹਾਜ਼ਾਂ ਰਾਹੀਂ ਸ਼ਨਿਚਰਵਾਰ ਨੂੰ ਵਤਨ ਪਰਤੇ। ਇਥੋਂ ਦੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਥੇ ਪੁੱਜੇ ਕਰੀਬ 580 ਯਾਤਰੀ ਜੋ ਨੇਲੋਰ ਸਣੇ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਸਨੀਕ ਹਨ, ਨੂੰ ਇਮੀਗਰੇਸ਼ਨ ਅਤੇ ਕਸਟਮ ਸਬੰਧੀ ਸ਼ਰਤਾਂ ਪੂਰੀਆਂ ਕਰਨ ਬਾਅਦ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਮੁਹੱਈਆ ਕਰਾਈਆਂ ਬੱਸਾਂ ਵਿਚ ਲਿਜਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਸੇ ਹੋਏ ਭਾਰਤੀ ਅੱਜ ਸਵੇਰੇ ਕੁਵੈਤ ਏਅਰਵੇਅਜ਼ ਦੇ ਦੋ ਜਹਾਜ਼ਾਂ ਰਾਹੀਂ ਇਥੇ ਪੁੱਜੇ ਸਨ।


Share