ਕੁਵੈਤ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ

927

ਬਠਿੰਡਾ, 17 ਮਈ (ਪੰਜਾਬ ਮੇਲ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈਰੂਪਾ ਵਾਸੀ ਅਜੈਬ ਸਿੰਘ ਦੀ ਕੁਵੈਤ ‘ਚ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਅਜੈਬ ਸਿੰਘ ਪੁੱਤਰ ਹਰਨੇਕ ਸਿੰਘ ਕੁਵੈਤ ਦੀ ਇਕ ਕੰਪਨੀ ‘ਚ ਕੰਮ ਕਰਦਾ ਸੀ ਤੇ ਉਸਦੀ ਬੀਤੀ ਦਿਨੀ ਮੌਤ ਹੋ ਗਈ। ਮ੍ਰਿਤਕ ਅਜੈਬ ਸਿੰਘ ਦੇ ਚਚੇਰੇ ਭਰਾ ਨੇ ਦੱਸਿਆ ਕਿ ਐਤਵਾਰ ਸਵੇਰੇ ਕੰਪਨੀ ਦੇ ਮਾਲਕ ਅਤੇ ਉਸਦੇ ਸਾਥੀਆਂ ਦਾ ਫੋਨ ਆਇਆ ਕਿ ਅਜੈਬ ਸਿੰਘ ਦੀ ਅਚਾਨਕ ਮੌਤ ਹੋ ਗਈ ਹੈ। ਮੌਤ ਦੀ ਖਬਰ ਸੁਣ ਕੇ ਪੂਰਾ ਪਰਿਵਾਰ ਸ਼ੋਕ ‘ਚ ਡੁੱਬ ਗਿਆ। ਉਹ ਕਰੀਬ 7 ਮਹੀਨੇ ਪਹਿਲਾਂ ਹੀ ਕੁਵੈਤ ਵਾਪਸ ਗਿਆ ਸੀ, ਜਦਕਿ ਉਸਦਾ ਵਿਆਹ 7 ਸਾਲ ਪਹਿਲਾ ਹੋਇਆ ਸੀ, ਜਿਸ ਦਾ ਇਕ 2 ਸਾਲ ਦਾ ਬੇਟਾ ਅਤੇ 5 ਸਾਲ ਦੀ ਬੇਟੀ ਹੈ। ਮ੍ਰਿਤਕ ਦਾ ਵੱਡਾ ਭਰਾ ਵੀ ਕੁਝ ਸਮੇਂ ਪਹਿਲਾ ਕੁਵੈਤ ਗਿਆ ਸੀ।