ਕੁਲਭੂਸ਼ਨ ਜਾਧਵ ਨੂੰ ਸਜ਼ਾ ਖ਼ਿਲਾਫ਼ ਅਪੀਲ ਦਾ ਮਿਲੇਗਾ ਅਧਿਕਾਰ

446
Share

ਇਸਲਾਮਾਬਾਦ, 18 ਨਵੰਬਰ (ਪੰਜਾਬ ਮੇਲ)-ਪਾਕਿਸਤਾਨੀ ਸੰਸਦ ਦੇ ਸਾਂਝੇ ਇਜਲਾਸ ’ਚ ਤਿੰਨ ਮਹੱਤਵਪੂਰਨ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿਚ ਮੌਤ ਦੀ ਸਜ਼ਾਯਾਫਤਾ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਨੂੰ ਅਪੀਲ ਦਾ ਹੱਕ ਦੇਣ ਦੇ ਅਧਿਕਾਰ ਸਬੰਧੀ ਬਿਲ ਵੀ ਸ਼ਾਮਲ ਹੈ। ਕਾਬਿਲੇਗੌਰ ਹੈ ਕਿ ਵਿਰੋਧੀ ਧਿਰ ਵੱਲੋਂ ਇਸ ਬਿੱਲ ਦਾ ਵਿਰੋਧ ਕੀਤਾ ਗਿਆ। ਜਾਧਵ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਪਾਕਿਸਤਾਨ ਵੱਲੋਂ ਜਾਧਵ ਤੱਕ ਸਫਾਰਤੀ ਪਹੁੰਚ ਤੋਂ ਇਨਕਾਰ ਅਤੇ ਉਸ ਨੂੰ ਸੁਣਾਈ ਮੌਤ ਦੀ ਸਜ਼ਾ ਨੂੰ ਚੁਣੌਤੀ ਦਿੰਦਿਆਂ ਕੌਮਾਂਤਰੀ ਨਿਆਂ ਅਦਾਲਤ (ਇੰਟਰਨੈਸ਼ਨਲ ਕੋਰਟ ਆਫ ਜਸਟਿਸ) ਦਾ ਬੂਹਾ ਖੜਕਾਇਆ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅ ਹੇਗ ਦੀ ਕੌਮਾਂਤਰੀ ਨਿਆਂ ਅਦਾਲਤ ਨੇ ਆਪਣੇ ਹੁਕਮਾਂ ਵਿਚ ਪਾਕਿਸਤਾਨ ਨੂੰ ਭਾਰਤ ਨੂੰ ਜਾਧਵ ਤਕ ਸਫਾਰਤੀ ਪਹੁੰਚ ਦੇਣ ਅਤੇ ਸਜ਼ਾ ਬਾਰੇ ਨਜ਼ਰਸਾਨੀ ਯਕੀਨੀ ਬਣਾਉਣ ਲਈ ਕਿਹਾ ਸੀ। ਬੁੱਧਵਾਰ ਨੂੰ ਸੈਨੇਟ ਅਤੇ ਕੌਮੀ ਅਸੈਂਬਲੀ ਦੇ ਸਾਂਝੇ ਇਜਲਾਸ ਵਿਚ ਉਪਰੋਕਤ ਬਿੱਲਾਂ ਨੂੰ ਪਾਸ ਕੀਤਾ ਗਿਆ।

Share