ਕੁਲਦੀਪ ਸਿੰਘ ਭੱਟੀ ਨੂੰ ਸਦਮਾ, ਪਤਨੀ ਦਾ ਹੋਇਆ ਦੇਹਾਂਤ

296
Share

ਫਰਿਜ਼ਨੋ (ਕੈਲੀਫੋਰਨੀਆਂ), 2 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਹਲਕਾ ਨਿਹਾਲ ਸਿੰਘ ਵਾਲਾ ਦੀਆਂ ਕਚਹਿਰੀਆਂ ਦੀ ਜਿੰਦ ਜਾਨ ਕੁਲਦੀਪ ਸਿੰਘ ਭੱਟੀ (ਉੱਘੇ ਪੰਜਾਬੀ ਗਾਇਕ ਅਤੇ ਐੱਸ ਡੀ ਐੱਮ ਦੇ ਰੀਡਰ ) ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਬੀਤੇ ਦਿਨੀ ਉਹਨਾਂ ਦੀ ਧਰਮ ਪਤਨੀ ਦਵਿੰਦਰ ਕੌਰ, ਲੰਮਾ ਸਮਾਂ ਬਿਮਾਰ ਰਹਿਣ ਮਗਰੋਂ  ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਦੁੱਖ ਦੀ ਘੜੀ ਵਿੱਚ ਫਰਿਜ਼ਨੋ (ਅਮਰੀਕਾ) ਤੋਂ ਡਾਕਟਰ ਕੇਵਲ ਗਰਗ, ਪੰਮਾ ਸੈਦੋਕੇ, ਜਗਰੂਪ ਸੈਦੋਕੇ, ਗੁਲਜਾਰ ਸਿੰਘ ਬਰਾੜ, ਪੱਤਰਕਾਰ ਨੀਟਾ ਮਾਛੀਕੇ, ਡਾਕਟਰ ਸਿਮਰਜੀਤ ਸਿੰਘ ਧਾਲੀਵਾਲ ਆਦਿ ਨੇ ਦੁੱਖ ਪ੍ਰਗਟ ਕੀਤਾ, ਅਤੇ ਕਿਹਾ ਕਿ ਮੈਡਮ ਦਵਿੰਦਰ ਕੌਰ ਦੇ ਇਸ ਤਰਾਂ ਸਮੇਂ ਤੋ ਪਹਿਲਾਂ ਤੁਰ ਜਾਣ ਨਾਲ ਭੱਟੀ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Share