ਕੁਝ ਖਤਰਨਾਕ ਵਾਇਰਸ ਪਹਿਲਾਂ ਵੀ ਦੁਨੀਆ ‘ਚ ਮਚਾ ਚੁੱਕੇ ਨੇ ਤਰਥੱਲੀ

789
Share

ਵਾਸ਼ਿੰਗਟਨ, 22 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈਂਦਾ ਜਾ ਰਿਹਾ ਹੈ ਕੁਝ ਮੁਲਕਾਂ ਵਲੋਂ ਤਾਂ ਇਸ ਵਾਇਰਸ ਦੇ ਪ੍ਭਾਵ ਨੂੰ ਘੱਟ ਕੀਤਾ ਜਾ ਰਿਹਾ ਹੈ ਦੁਨੀਆ ਦੇ ਅਰਬਾਂ ਲੋਕਾਂ ਦਾ ਜੀਵਨ ਇਕ ਨਾਟਕੀ ਅੰਦਾਜ਼ ‘ਚ ਬਦਲ ਰਿਹਾ ਹੈ। ਉਹ ਜਿਸ ਤਰ੍ਹਾਂ ਦੇ ਰਹਿਣ-ਸਹਿਣ ਦੇ ਆਦੀ ਰਹੇ ਹਨ, ਉਸ ਵਿਚ ਬਦਲਾਅ ਆ ਰਿਹਾ ਹੈ। ਹਾਲਾਂਕਿ ਇਹ ਬਦਲਾਅ ਤਾਂ ਫਿਲਹਾਲ ਕੁਝ ਸਮੇਂ ਲਈ ਹੀ ਨਜ਼ਰ ਆ ਰਿਹਾ ਹੈ ਪਰ ਇਤਿਹਾਸ ਦੇ ਪੰਨੇ ਕੁਝ ਮਹਾਮਾਰੀਆਂ ਦੀ ਵਜ੍ਹਾ ਨਾਲ ਪੂਰੀ ਤਰ੍ਹਾਂ ਨਾਲ ਬਦਲ ਚੁੱਕੇ ਹਨ। ਕੁਝ ਸਮਾਂ ਅਜਿਹਾ ਵੀ ਰਿਹਾ ਹੈ ਜਿਸ ਦੌਰਾਨ ਬੀਮਾਰੀਆਂ ਦੇ ਨਾਲ-ਨਾਲ ਰਾਜਿਆਂ ਦੀਆਂ ਸਲਤਨਤਾਂ ਤੱਕ ਤਬਾਹ ਹੋ ਗਈਆਂ। ਅਜਿਹਾ ਹੀ ਕੁਝ ਆਲਮ ਇਨੀਂ ਦਿਨੀਂ ਦੁਨੀਆ ਵਿਚ ਨਜ਼ਰ ਆ ਰਿਹਾ ਹੈ।
ਕੁਝ ਦੇਸ਼ਾਂ ਵਿਚ ਕੋਰੋਨਾ ਨਾਲ ਮੌਤਾਂ ਦਾ ਰਿਕਾਰਡ ਟੁੱਟ ਰਿਹਾ ਹੈ ਤਾਂ ਕੁਝ ਨੂੰ ਹੁਣ ਤੱਕ ਖਰਬਾਂ ਦਾ ਨੁਕਸਾਨ ਹੋ ਚੁੱਕਾ ਹੈ। ਹੁਣ ਉਹ ਉਸ ਨੂੰ ਰਿਕਵਰ ਕਰਨ ਲਈ ਰਣਨੀਤੀ ਬਣਾ ਰਹੇ ਹਨ। ਭਾਰਤ ਤੋਂ ਇਲਾਵਾ ਕੁਝ ਹੋਰ ਵੱਡੇ ਦੇਸ਼ ਵੀ ਅਜਿਹੀ ਹੀ ਸਥਿਤੀ ਵਿਚੋਂ ਲੰਘ ਰਹੇ ਹਨ। ਇਸ ਖਬਰ ਰਾਹੀਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜੇ ਕੋਰੋਨਾ ਨਾਲ ਪਹਿਲਾਂ ਕੁਝ ਦੇਸ਼ਾਂ ਵਿਚ ਕਿਹੜੀਆਂ ਮਹਾਮਾਰੀਆਂ ਨਾਲ ਇਤਿਹਾਸ ਬਦਲ ਗਿਆ ਸੀ। ਬੀਬੀਸੀ ਦੀ ਖਬਰ ਮੁਤਾਬਕ।

ਬਲੈਕ ਡੈਥ
14ਵੀਂ ਸਦੀ ਦੇ 5ਵੇਂ ਅਤੇ 6ਵੇਂ ਦਹਾਕੇ ਵਿਚ ਪਲੇਗ ਦੀ ਮਹਾਮਾਰੀ ਨੇ ਯੂਰਪ ‘ਚ ਮੌਤ ਦਾ ਦਿਲ ਦਹਿਲਾਉਣ ਵਾਲਾ ਤਾਂਡਵ ਕੀਤਾ ਸੀ। ਇਸ ਮਹਾਮਾਰੀ ਦੇ ਕਹਿਰ ਨਾਲ ਯੂਰਪ ਦੀ ਇਕ ਤਿਹਾਈ ਆਬਾਦੀ ਖਤਮ ਹੋ ਗਈ ਸੀ। ਇਕ ਵਾਰ ਬੁਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੇ ਇਨ੍ਹਾਂ ਦੇਸ਼ਾਂ ਨੇ ਆਪਣੇ ਆਪ ਨੂੰ ਫਿਰ ਤੋਂ ਖੜ੍ਹਾ ਕਰਨ ਲਈ ਕੰਮ ਕੀਤਾ, ਇਸ ਦਾ ਨਤੀਜਾ ਇਹ ਹੋਇਆ ਕਿ ਉਹ ਅੱਜ ਦੁਨੀਆ ਦੇ ਅਮੀਰ ਮੁਲਕਾਂ ਵਿਚ ਸ਼ੁਮਾਰ ਹੁੰਦੇ ਹਨ। ਬਲੈਕ ਡੈਥ ਯਾਨੀ ਬਿਊਬੋਨਿਕ ਪਲੇਗ ਨਾਲ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਦੇ ਕਾਰਣ, ਖੇਤਾਂ ਵਿਚ ਕੰਮ ਕਰਨ ਲਈ ਮੁਹੱਈਆ ਲੋਕਾਂ ਦੀ ਗਿਣਤੀ ਬਹੁਤ ਘੱਟ ਹੋ ਗਈ। ਇਸ ਨਾਲ ਜਿਮੀਂਦਾਰਾਂ ਨੂੰ ਦਿੱਕਤ ਹੋਣ ਲੱਗੀ ਤਾਂ ਕਿਸਾਨ ਬਚੇ ਸਨ ਉਨ੍ਹਾਂ ਦੇ ਕੋਲ ਜਿਮੀਂਦਾਰਾਂ ਤੋਂ ਸੌਦੇਬਾਜ਼ੀ ਦੀ ਸਮਰੱਥਾ ਵੱਧ ਗਈ।

ਅਮਰੀਕਾ ਵਿਚ ਚੇਚਕ ਨਾਲ ਮੌਤ ਅਤੇ ਜਲਵਾਯੂ ਪਰਿਵਰਤਨ
ਅਮਰੀਕਾ ਵਿਚ ਫੈਲੇ ਚੇਚਕ ਨੇ ਉਥੋਂ ਦੀ ਆਬਾਦੀ ‘ਤੇ ਵੱਡਾ ਅਸਰ ਪਿਆ। ਇਸ ਤੋਂ ਇਲਾਵਾ ਹੋਰ ਬੀਮਾਰੀਆਂ ਵਿਚ ਖਸਰਾ, ਹੈਜਾ, ਮਲੇਰੀਆ, ਪਲੇਗ, ਕਾਲੀ ਖੰਘ ਅਤੇ ਟਾਈਫਸ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕਰੋੜਾਂ ਲੋਕਾਂ ਦੀ ਜਾਨ ਲੈ ਲਈ। ਇਨ੍ਹਾਂ ਬੀਮਾਰੀਆਂ ਦੀ ਵਜ੍ਹਾ ਨਾਲ ਇਨ੍ਹਾਂ ਇਲਾਕਿਆਂ ਵਿਚ ਲੋਕਾਂ ਨੇ ਬਹੁਤ ਦਰਦ ਝੱਲਿਆ। ਵੱਡੇ ਪੱਧਰ ‘ਤੇ ਜਾਨਾਂ ਵੀ ਗਈਆਂ ਸਨ। ਇਸ ਦਾ ਨਤੀਜਾ ਸਾਰੀ ਦੁਨੀਆ ਨੂੰ ਭੁਗਤਣਾ ਪਿਆ। ਇਸ ਤੋਂ ਇਲਾਵਾ ਕੁਝ ਤਾਕਤਾਂ ਨੇ ਆਪਣੇ-ਆਪਣੇ ਸਾਮਰਾਜ ਦੇ ਵਿਸਥਾਰ ਦੇ ਚੱਕਰ ਵਿਚ ਇੰਨੇ ਲੋਕਾਂ ਨੂੰ ਮਾਰਿਆ ਕਿ ਇਸ ਨਾਲ ਦੁਨੀਆ ਦੀ ਆਬੋ-ਹਵਾ ਬਦਲ ਗਈ ਹੋਵੇਗੀ। ਬ੍ਰਿਟੇਨ ਵਿਚ ਯੂਨੀਵਰਸਿਟੀ ਕਾਲਜ ਆਫ ਲੰਡਨ ਦੇ ਵਿਗਿਆਨੀਆਂ ਨੇ ਇਕ ਅਧਿਐਨ ਵਿਚ ਪਾਇਆ ਕਿ ਯੂਰਪ ਦੇ ਵਿਸਥਾਰ ਤੋਂ ਬਾਅਦ ਅਮਰੀਕਾ ਦੀ ਲਗਭਗ 6 ਕਰੋੜ (ਜੋ ਉਸ ਵੇਲੇ ਦੁਨੀਆ ਦੀ ਕੁਲ ਆਬਾਦੀ ਦਾ 10 ਫੀਸਦੀ ਹਿੱਸਾ ਸੀ) ਦੀ ਆਬਾਦੀ ਸਿਰਫ ਇਕ ਸਦੀ ਵਿਚ ਘੱਟ ਕੋ ਸਿਰਫ 60 ਲੱਖ ਰਹਿ ਗਈ।

ਯੈਲੋ ਫੀਵਰ ਅਤੇ ਫਰਾਂਸ ਦੇ ਖਿਲਾਫ ਹੈਤੀ ਦੀ ਬਗਾਵਤ
ਫਰਾਂਸ ਅਤੇ ਕੁਝ ਹੋਰ ਦੇਸ਼ਾਂ ਵਿਚ ਫੈਲੇ ਯੈਲੋ ਫੀਵਰ ਨੇ ਵੱਡੇ ਪੱਧਰ ‘ਤੇ ਲੋਕਾਂ ਦੀ ਜਾਨ ਲਈ ਸੀ। ਨੈਪੋਲੀਅਨ ਨੇ ਪੂਰੇ ਹੈਤੀ ਟਾਪੂ ‘ਤੇ ਆਪਣਾ ਕਬਜ਼ਾ ਕਰਨ ਬਾਰੇ ਸੋਚਿਆ, ਉਸ ਨੇ ਹੈਤੀ ‘ਤੇ ਕਬਜ਼ਾ ਕਰਨ ਲਈ 10 ਹਜ਼ਾਰ ਫੌਜੀਆਂ ਨੂੰ ਉਥੇ ਲੜਣ ਲਈ ਭੇਜ ਦਿੱਤਾ ਪਰ ਉਹ ਪੀਤ ਜਵਰ ਦੇ ਕਹਿਰ ਤੋਂ ਖੁਦ ਨੂੰ ਬਚਾ ਨਹੀਂ ਸਕੇ। ਇਸ ਵਿਚ ਫਰਾਂਸ ਦੇ ਲਗਭਗ 50 ਹਜ਼ਾਰ ਫੌਜੀ, ਅਧਿਕਾਰੀ, ਡਾਕਟਰ ਇਸ ਬੁਖਾਰ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਚਲੇ ਗਏ। ਯੂਰਪ ਦੇ ਫੌਜੀਆਂ ਕੋਲ ਕੁਦਰਤੀ ਤੌਰ ‘ਤੇ ਇਸ ਬੁਖਾਰ ਨੂੰ ਝੱਲਣ ਦੀ ਉਹ ਤਾਕਤ ਨਹੀਂ ਸੀ ਜੋ ਅਫਰੀਕੀ ਮੂਲ ਦੇ ਲੋਕਾਂ ਵਿਚ ਸੀ। ਇਸ ਹਾਰ ਨੇ ਨੇਪੋਲੀਅਨ ਨੂੰ ਨਾ ਸਿਰਫ ਹੈਤੀ ਬਸਤੀਆਂ ਛੱਡਣ ਲਈ ਮਜਬੂਰ ਕੀਤਾ। ਕੈਰੋਬੀਆਈ ਦੇਸ਼ ਹੈਤੀ ਵਿਚ ਇਕ ਮਹਾਮਾਰੀ ਦੇ ਕਹਿਰ ਨੇ ਉਸ ਵੇਲੇ ਦੀ ਵੱਡੀ ਸਮਰਾਜਵਾਦੀ ਤਾਕਤ ਫਰਾਂਸ ਨੂੰ ਉੱਤਰੀ ਅਮਰੀਕਾ ਤੋਂ ਬਾਹਰ ਕਰਨ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ।

ਅਫਰੀਕਾ ਵਿਚ ਜਾਨਵਰਾਂ ਦੀ ਮਹਾਮਾਰੀ
ਅਫਰੀਕਾ ਵਿਚ ਪਸ਼ੂਆਂ ਵਿਚਾਲੇ ਫੈਲੀ ਇਕ ਮਹਾਮਾਰੀ ਨੇ ਵੀ ਬਹੁਤ ਨੁਕਸਾਨ ਕੀਤਾ ਸੀ। ਹਾਲਾਂਕਿ ਇਸ ਬੀਮਾਰੀ ਤੋਂ ਸਿੱਧੇ ਇਨਸਾਨ ਦੀ ਮੌਤ ਨਹੀਂ ਹੁੰਦੀ ਸੀ ਪਰ ਇਸ ਮਹਾਮਾਰੀ ਨੇ ਜਾਨਵਰਾਂ ਨੂੰ ਵੱਡੇ ਪੱਧਰ ‘ਤੇ ਆਪਣਾ ਸ਼ਿਕਾਰ ਬਣਾਇਆ ਸੀ। 1888 ਅਤੇ 1897 ਦਰਮਿਆਨ ਰਾਈਂਡਰਪੇਸਟ ਨਾਂ ਦੇ ਵਾਇਰਸ ਨੇ ਅਫਰੀਕਾ ਵਿਚ ਲਗਭਗ 90 ਫੀਸਦੀ ਪਾਲਤੂ ਜਾਨਵਰਾਂ ਨੂੰ ਖਤਮ ਕਰ ਦਿੱਤਾ, ਇਸ ਨੂੰ ਜਾਨਵਰਾਂ ਵਿਚ ਹੋਣ ਵਾਲਾ ਪਲੇਗ ਵੀ ਕਿਹਾ ਜਾਂਦਾ ਹੈ। ਇੰਨੇ ਵੱਡੇ ਪੱਧਰ ‘ਤੇ ਜਾਨਵਰਾਂ ਦੀ ਮੌਤ ਨਾਲ ਹਾਰਨ ਆਫ ਅਫਰੀਕਾ, ਪੱਛਮੀ ਅਫਰੀਕਾ ਅਤੇ ਦੱਖਣੀ-ਪੱਛਮੀ ਅਫਰੀਕਾ ਵਿਚ ਰਹਿਣ ਵਾਲੇ ਬਹੁਤ ਸਾਰੇ ਭਾਈਚਾਰਿਆਂ ‘ਤੇ ਕਿਆਮਤ ਜਿਹੀ ਆ ਗਈ।

ਪਲੇਗ ਦਾ ਕਹਿਰ
ਸਾਲ 1641 ਵਿਚ ਉੱਤਰੀ ਚੀਨ ਵਿਚ ਪਲੇਗ ਵਰਗੀ ਮਹਾਮਾਰੀ ਨੇ ਹਮਲਾ ਕੀਤਾ, ਜਿਸ ਦੇ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਚਲੀ ਗਈ ਸੀ। ਕੁਝ ਇਲਾਕਿਆਂ ਵਿਚ ਤਾਂ ਪਲੇਗ ਦੀ ਵਜ੍ਹਾ ਨਾਲ 20 ਤੋਂ 40 ਫੀਸਦੀ ਤੱਕ ਆਬਾਦੀ ਖਤਮ ਹੋ ਗਈ ਸੀ। ਸੰਯੁਕਤ ਰਾਸ਼ਟਰ ਦੀ ਹਿਸਟਰੀ ਆਫ ਅਫਰੀਕਾ ਵਿਚ ਅਫਰੀਕੀ ਮਹਾਦੀਪ ਵਿਚ ਬਸਤੀਵਾਦ ਦਾ ਜ਼ਿਕਰ ਇਸ ਤਰ੍ਹਾਂ ਨਾਲ ਕੀਤਾ ਗਿਆ ਹੈ। ਅਫਰੀਕਾ ਵਿਚ ਸਮਰਾਜਵਾਦ ਨੇ ਉਸ ਵੇਲੇ ਹਮਲਾ ਕੀਤਾ, ਜਦੋਂ ਉਥੋਂ ਦੇ ਲੋਕ ਪਹਿਲਾਂ ਹੀ ਇਕ ਵੱਡਾ ਆਰਥਿਕ ਸੰਕਟ ਝੱਲ ਰਹੇ ਸਨ ਅਤੇ ਸਮਰਾਜਵਾਦ ਦੇ ਨਾਲ ਹੀ ਆਈ ਉਸ ਨਾਲ ਜੁੜੀਆਂ ਹੋਰ ਬੁਰਾਈਆਂ।
ਇਕ ਮਹਾਮਾਰੀ ਨੇ ਚੀਨ ਵਿਚ ਬਹੁਤ ਤਾਕਤਵਰ ਰਾਜਵੰਸ਼ ਦੇ ਪਤਨ ਵਿਚ ਅਹਿਮ ਭੂਮਿਕਾ ਅਦਾ ਕੀਤੀ। ਚੀਨ ਵਿਚ ਪਲੇਗ ਨੇ ਉਸ ਸਮੇਂ ਦਸਤਕ ਦਿੱਤੀ ਸੀ, ਜਦੋਂ ਉਹ ਸੋਕੇ ਅਤੇ ਟਿੱਡੀਆਂ ਦੇ ਕਹਿਰ ਨਾਲ ਜੂਝ ਰਿਹਾ ਸੀ। ਫਸਲਾਂ ਤਬਾਹ ਹੋ ਚੁੱਕੀਆਂ ਸਨ। ਲੋਕਾਂ ਕੋਲ ਖਾਣ ਨੂੰ ਅਨਾਜ ਨਹੀਂ ਸੀ, ਹਾਲਤ ਇੰਨੀ ਵਿਗੜ ਗਈ ਸੀ ਕਿ ਜਦੋਂ ਲੋਕਾਂ ਕੋਲ ਖਾਣ ਨੂੰ ਕੁਝ ਨਹੀਂ ਹੁੰਦਾ ਸੀ, ਤਾਂ ਉਹ ਪਲੇਗ ਭੁਖਮਰੀ ਅਤੇ ਸੋਕੇ ਨਾਲ ਮਰ ਚੁੱਕੇ ਲੋਕਾਂ ਦੀ ਲਾਸ਼ ਨੂੰ ਹੀ ਨੋਚ ਕੇ ਖਾਣ ਲੱਗੇ ਸਨ।


Share