ਕੀ ਮਰ ਚੁੱਕੇ ਹਨ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ?

768

ਪਿਓਂਗਯਾਂਗ, 26 ਅਪ੍ਰੈਲ (ਪੰਜਾਬ ਮੇਲ)- ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਿਹਤ ਬਾਰੇ ਅਟਕਲਾਂ ਗਰਮ ਹਨ। ਕਿਮ ਜੋਂਗ ਉਨ ਦੀ 15 ਦਿਨਾਂ ਤੋਂ ਲਾਪਤਾ ਹੋਣ ਦੀ ਸਥਿਤੀ ਬਾਰੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਬਹੁਤ ਸਾਰੀਆਂ ਖਬਰਾਂ ਅਤੇ ਮਾਹਰਾਂ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਜੋਂਗ ਉਨ ਹੁਣ ਨਹੀਂ ਰਹੇ। ਇਸ ਦੌਰਾਨ ਸੰਭਾਵਨਾ ਪੈਦਾ ਜਤਾਈ ਜਾ ਰਹੀ ਹੈ ਕਿ ਜੇ ਕਿਮ ਜੋਂਗ ਦੀ ਸੱਚਮੁੱਚ ਮੌਤ ਹੋ ਗਈ ਹੈ, ਤਾਂ ਸੋਮਵਾਰ ਤੱਕ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਕੋਰੀਆ ਵਿੱਚ ਸੁਪਰੀਮ ਲੀਡਰ ਦੀ ਮੌਤ ਦਾ ਦੇਰ ਨਾਲ ਐਲਾਨ ਕਰਨ ਦਾ ਇਤਿਹਾਸ ਰਿਹਾ ਹੈ।
ਹਾਂਗ ਕਾਂਗ ਟੀਵੀ ਨਿਊਜ਼  ਚੈਨਲ HKSTV ਦੇ ਉਪ ਨਿਰਦੇਸ਼ਕ ਕਿੰਗ ਫੈਂਗ ਨੇ ਦਾਅਵਾ ਕੀਤਾ ਹੈ ਕਿ ਕਿਮ ਜੋਂਗ ਉਨ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਇਕ ਜਾਪਾਨੀ ਮੈਗਜ਼ੀਨ ਸ਼ੁਕਨ ਗੈਂਦਾਈ ਦਾ ਕਹਿਣਾ ਹੈ ਕਿ ਕਿਮ ਜੋਂਗ ਦਿਲ ਦੀ ਸਰਜਰੀ ਤੋਂ ਬਾਅਦ ਦਿਮਾਗ ਡੈਡ  ਦੀ ਹਾਲਤ ‘ਚ ਹਨ। ਜੇ ਕਿਮ ਦੀ ਮੌਤ ਹੋਈ ਤਾਂ ਅਧਿਕਾਰਤ ਐਲਾਨ ਸੋਮਵਾਰ ਨੂੰ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਿਮ ਦੇ ਪਿਤਾ ਕਿਮ ਜੋਂਗ ਇਲ ਦੀ ਮੌਤ ਦਾ ਐਲਾਨ ਵੀ 48 ਘੰਟਿਆਂ ਬਾਅਦ ਕੀਤਾ ਗਿਆ ਸੀ।