ਕੀ ਟਰੰਪ ਨੇ ਅਮਰੀਕਾ ਨੂੰ ਮੁੜ ਮਹਾਨ ਬਣਾ ਦਿੱਤਾ ਹੈ?

536
Share

-ਚੋਣਾਂ ਸਿਰ ‘ਤੇ: ਹਾਲਾਤ ਮੁੜ ਵਿਗੜੇ
ਵਾਸ਼ਿੰਗਟਨ ਡੀ.ਸੀ., 2 ਸਤੰਬਰ (ਪੰਜਾਬ ਮੇਲ)-ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ‘ਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੱਟੜ ਹਮਾਇਤੀ ਉਨ੍ਹਾਂ ਦੇ ਭਾਸ਼ਣ ਨੂੰ ਲੈ ਕੇ ਦੁਚਿੱਤੀ ‘ਚ ਹਨ। ਸਵਾਲ ਉੱਠ ਰਹੇ ਹਨ ਕਿ ਕੀ ਟਰੰਪ ਨੇ ਅਮਰੀਕਾ ਨੂੰ ਮੁੜ ਮਹਾਨ ਬਣਾ ਦਿੱਤਾ ਹੈ। ਹਮਾਇਤੀਆਂ ਨੂੰ ਉਨ੍ਹਾਂ ਦੇ ਬਿਆਨਾਂ ‘ਤੇ ਵਿਸ਼ਵਾਸ ਕਰਨ ਦਾ ਕੋਈ ਤਰਕ ਦਿਖਾਈ ਨਹੀਂ ਦਿੰਦਾ। ਟਰੰਪ ਨੇ ਚਾਰ ਸਾਲ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਉਹ ਚੋਣ ਜਿੱਤੇ ਤਾਂ ਮੁਲਕ ‘ਚੋਂ ਛੇਤੀ ਹੀ ਜੁਰਮ ਅਤੇ ਹਿੰਸਾ ਖ਼ਤਮ ਹੋ ਜਾਣਗੇ ਪਰ ਹੁਣ ਜਦੋਂ ਚੋਣਾਂ ਸਿਰ ‘ਤੇ ਹਨ, ਤਾਂ ਹਾਲਾਤ ਮੁੜ ਵਿਗੜ ਗਏ ਹਨ। ਨਿਊਯਾਰਕ ਦੇ ਲੱਖਾਂ ਪੁਲਿਸ ਅਧਿਕਾਰੀਆਂ ਦੀ ਨੁਮਾਇੰਦਗੀ ਕਰ ਰਹੇ ਪੈਟ ਲਿੰਚ ਨੇ ਰੈਲੀ ਦੌਰਾਨ ਟਰੰਪ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਜ਼ਰੂਰੀ ਹੈ। ਆਗੂਆਂ ਨੇ ਟਰੰਪ ਸਰਕਾਰ ਦੌਰਾਨ ਲਏ ਗਏ ਫ਼ੈਸਲਿਆਂ ਦੀ ਸ਼ਲਾਘਾ ਕੀਤੀ।


Share