ਕਿਸਾਨ ਸੰਘਰਸ਼ ਤੋਂ ਮੂੰਹ ਫੇਰੀ ਬੈਠੇ ਫਿਲਮੀ ਕਲਾਕਾਰਾਂ ਨੂੰ ਮੇਹਣਾ ਮਾਰਨ ਲਈ ਕਿਸਾਨ ਪੁੱਜਾ ਮੁੰਬਈ

476
Share

ਜਲੰਧਰ, 2 ਫਰਵਰੀ (ਮੇਜਰ ਸਿੰਘ/ਪੰਜਾਬ ਮੇਲ)-ਕਿਸਾਨ ਸੰਘਰਸ਼ ਤੋਂ ਮੂੰਹ ਫੇਰੀ ਬੈਠੇ ਵੱਡੇ ਫ਼ਿਲਮੀ ਕਲਾਕਾਰਾਂ ਨੂੰ ਹਲੂਣਾ ਦੇਣ ਲਈ ਅੰਮਿ੍ਰਤਸਰ ਤੋਂ ਮੁੰਬਈ ਪੁੱਜੇ ਇਕ ਕਿਸਾਨ ਨੇ ਪੱਗਾਂ ਬੰਨ੍ਹ ਕੇ ਫ਼ਿਲਮਾਂ ਬਣਾ ਕੇ ਪੰਜਾਬੀਆਂ ਤੋਂ ਵਾਹਵਾ ਖੱਟਣ ਵਾਲੇ ਫ਼ਿਲਮ ਐਕਟਰ ਅਕਸ਼ੈ ਕੁਮਾਰ ਤੇ ਸੰਨੀ ਦਿਓਲ ਦੇ ਘਰ ਜਾ ਦਸਤਕ ਦਿੱਤੀ ਪਰ ਅੱਗੋਂ ਆਏ ਸੁਰੱਖਿਆ ਕਰਮਚਾਰੀ ਦਾ ਜਵਾਬ ਸੀ ਕਿ ਘਰ ਤਾਂ ਕੋਈ ਹੈ ਹੀ ਨਹੀਂ ਤੇ ਅਕਸ਼ੈ ਕੁਮਾਰ ਫ਼ਿਲਮ ਸ਼ੂਟਿੰਗ ਲਈ ਰਾਜਸਥਾਨ ਗਏ ਹੋਏ ਹਨ। ਵਾਇਰਲ ਹੋਈ ਵੀਡੀਓ ’ਚ ਇਹ ਕਿਸਾਨ ਅਕਸ਼ੈ ਕੁਮਾਰ ਨੂੰ ਮੇਹਣਾ ਦਿੰਦਾ ਨਜ਼ਰ ਆ ਰਿਹਾ ਹੈ ਕਿ ਤੁਸੀਂ ਪੱਗਾਂ ਬੰਨ੍ਹ ਕੇ ਪੰਜਾਬੀਆਂ ਤੋਂ ਬੇਹੱਦ ਪਿਆਰ ਲਿਆ ਪਰ ਹੁਣ ਜਦ ਪੰਜਾਬ ਦੇ ਕਿਸਾਨ ਸੰਕਟ ’ਚ ਹਨ, ਤਾਂ ਕਦੇ ਪੁੱਛਿਆ ਵੀ ਨਹੀਂ। ਉਸ ਨੇ ਕਿਹਾ ਕਿ ਜੇਕਰ ਇਹ ਇਸੇ ਤਰ੍ਹਾਂ ਕਿਸਾਨਾਂ ਤੋਂ ਪਾਸਾ ਵੱਟੀ ਰੱਖਣਗੇ ਤੇ ਖੇਤੀ ਕਾਨੂੰਨ ਲਾਗੂ ਹੋ ਗਏ, ਤਾਂ ਤੁਹਾਡੀਆਂ ਫ਼ਿਲਮਾਂ ਵੀ ਕਿਸੇ ਨਹੀਂ ਦੇਖਣੀਆਂ ਕਿਉਂਕਿ ਫ਼ਿਲਮਾਂ ਕਿਸਾਨ-ਮਜ਼ਦੂਰ ਹੀ ਵਧੇਰੇ ਵੇਖਦੇ ਹਨ ਤੇ ਜੇਕਰ ਮਜ਼ਦੂਰਾਂ ਤੋਂ ਆਮਦਨ ਖੋਹ ਲਈ, ਫਿਰ ਉਹ ਕਿੱਥੋਂ ਦੇਖਣਗੇ ਫ਼ਿਲਮਾਂ। ਕਿਸਾਨ ਕਹਿ ਰਿਹਾ ਸੀ ਕਿ ਫਿਰ ਅਸੀਂ ਪੰਜਾਬ ’ਚ ਅਜਿਹੇ ਲੋਕਾਂ ਨੂੰ ਫ਼ਿਲਮਾਂ ਬਣਾਉਣ ਵੀ ਨਹੀਂ ਦੇਣੀਆਂ।

Share