ਕਿਸਾਨ ਪਹਿਲੀ ਫਰਵਰੀ ਨੂੰ ਕਰਨਗੇ ਸੰਸਦ ਵੱਲ ਪੈਦਲ ਮਾਰਚ

151
Share

ਦਿੱਲੀ,  25 ਜਨਵਰੀ (ਪੰਜਾਬ ਮੇਲ)-  ਸੰਯੁਕਤ ਕਿਸਾਨ ਮੋਰਚੇ ਨੇ ਸੋਮਵਰ ਨੂੰ ਕਿਹਾ ਕਿ ਕਿਸਾਨ ਵਿਵਾਦਪੂਰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਪਹਿਲੀ ਫਰਵਰੀ ਨੂੰ ਸੰਸਦ ਵੱਲ ਮਾਰਚ ਕਰਨਗੇ। ਸੰਯੁਕਤ ਕਿਸਾਨ ਮੋਰਚਾ ਦੀ ਆਗੂ ਕਵਿਤਾ ਕੁਰੂਗੰਤੀ ਨੇ ਕਿਹਾ, ‘‘ਕਿਸਾਨ ਪਹਿਲੀ ਫਰਵਰੀ ਨੂੰ ਸੰਸਦ ਵੱਲ ਪੈਦਲ ਮਾਰਚ ਕਰਨਗੇ ਜਿਸ ਦਿਨ ਕੇਂਦਰ ਸਰਕਾਰ ਆਪਣਾ ਕੇਂਦਰੀ ਬਜਟ ਪੇਸ਼ ਕਰੇਗੀ।’’ ਮੋਰਚਾ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਨੂੰ ਸ਼ੁਰੂ ਹੋਵੇਗਾ। ਮੰਗਲਵਾਰ ਨੂੰ ਗਣਤੰਤਰ ਦਿਵਸ ਮੌਕੇ ਹੋ ਰਹੀ ਟਰੈਕਟਰ ਪਰੇਡ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਚਿੰਤਾ ਵਧ ਗਈ ਹੈ। ਬਜਟ ਸੈਸ਼ਨ ਸਭ ਤੋਂ ਤੂਫਾਨੀ ਹੋਣ ਦੀ ਸੰਭਾਵਨਾ ਹੈ ਖ਼ਾਸਕਰ ਕਿਸਾਨ ਵਿਰੋਧ ਪ੍ਰਦਰਸ਼ਨਾਂ ਬਾਰੇ ਜੋ ਹੁਣ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਹਨ।


Share