ਕਿਸਾਨ ਟਿਕਰੀ ਬਾਰਡਰ ’ਤੇ ਬਣੇ ਪਹਿਰੇਦਾਰ, ਰਾਤ ਨੂੰ ਦਰੱਖਤਾਂ ’ਤੇ ਲਾ ਕੇ ਬੈਠਦੇ ਹਨ ਡੇਰੇ

480
Share

ਟਿਕਰੀ ਬਾਰਡਰ, 25 ਜਨਵਰੀ (ਪੰਜਾਬ ਮੇਲ)-  ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਦਿੱਲੀ ਦੀ ਸਰਹੱਦਾਂ ਘੇਰ ਕੇ ਬੈਠੇ ਪੰਜਾਬ ਅਤੇ ਹੋਰ ਰਾਜਾਂ ਦੇ ਕਿਸਾਨ ਧਰਨੇ ’ਤੇ ਡਟੇ ਹੋਏ ਹਨ। ਕਿਸਾਨਾਂ ਦੀ ਸੁਰੱਖਿਆ ਦੇ ਲਈ ਕਿਸਾਨ ਜੱਥੇਬੰਦੀਆਂ ਅਲੱਗ ਅਲੱਗ ਤਰੀਕੇ ਅਪਣਾ ਰਹੀਆਂ ਹਨ ਤਾਕਿ ਕੋਈ ਬਾਹਰੀ ਵਿਅਕਤੀ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ।

ਮੋਗਾ ਤੋਂ ਗਏ ਕਿਸਾਨਾਂ ਨੇ ਦੱਸਿਆ ਕਿ ਰਾਤ ਨੂੰ ਉਹ ਦਰੱਖਤਾਂ ’ਤੇ ਡੇਰੇ ਲਾ ਕੇ ਬੈਠਦੇ ਹਨ ਅਤੇ ਹਰ ਗਤੀਵਿਧੀ ’ਤੇ ਨਜ਼ਰ ਰੱਖਦੇ ਹਨ ਤਾਕਿ ਰਾਤ ਦੇ ਸਮੇਂ ਪੰਡਾਲ ਵਿਚ ਕੋਈ  ਬਾਹਰਲਾ ਵਿਅਕਤੀ ਨਾ ਵੜ ਜਾਵੇ। ਉਨ੍ਹਾਂ ਕਿਸੇ ਵੀ ਖ਼ਤਰੇ ਦਾ ਆਭਾਸ ਹੁੰਦਾ ਹੈ ਤਾਂ ਉਹ ਅਲਾਰਮ ਵਜਾ ਦਿੰਦੇ ਹਨ ਜਿਸ ਨਾਲ ਥੱਲੇ ਕਿਸਾਨਾਂ ਨੂੰ ਖ਼ਤਰੇ ਦਾ ਪਤਾ ਚਲ ਜਾਂਦਾ ਹੈ। ਟਿਕਰੀ ਬਾਰਡਰ ’ਤੇ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਦੇ ਨੌਜਵਾਨ ਦਰੱਖਤ ’ਤੇ ਡੇਰੇ ਲਾ ਕੇ ਰਾਤ ਨੂੰ ਪਹਿਰਾ ਦਿੰਦੇ ਹਨ।
ਕਿਸਾਨ ਨੇਤਾ ਅਮਰਜੀਤ ਨੇ ਦੱਸਿਆ ਕਿ ਖੇਤਾਂ ਵਿਚ ਦਰੱਖਤਾਂ ’ਤੇ ਇਸ ਤਰ੍ਹਾਂ ਦੇ ਹੀ ਪ੍ਰਬੰਧ ਕਰਕੇ ਉਹ ਜਾਨਵਰਾਂ ਤੋਂ ਫਸਲਾਂ ਨੂੰ ਬਚਾਉਂਦੇ ਹਨ, ਇਸ ਤਰ੍ਹਾਂ ਹੀ ਅਸੀਂ ਇੱਥੇ ਦੁਸ਼ਮਨ ’ਤੇ ਨਜ਼ਰ ਰਖਦੇ ਹਾਂ। ਇਸ ਦੀ ਸਾਨੂੰ ਸ਼ੁਰੂ ਤੋਂ ਹੀ ਪ੍ਰੈਕਟਿਸ ਹੈ। ਇਸੇ ਤਰਜ਼ ’ਤੇ ਦਿੱਲੀ ਦੀ ਸਰਹੱਦ ’ਤੇ ਕਿਸਾਨ ਅੰਦੋਲਨ ਵਿਚ ਕੋਈ  ਸ਼ਰਾਰਤੀ ਅਨਸਰ ਨਾ ਵੜ ਜਾਵੇ। ਕਿਸਾਨ ਨੇਤਾ ਨੇ ਕਿਹਾ ਕਿ ਦਿੱਲੀ ਪੁਲਿਸ ਵੀ ਇਸ ਵਿਵਸਥਾ ਦੀ ਕਾਇਲ ਹੈ।


Share