ਕਿਸਾਨ ਅੰਦੋਲਨ: ਸਰਕਾਰ ਦੇ ਕਹਿਣ ’ਤੇ ਟਵਿੱਟਰ ਵੱਲੋਂ 250 ਖਾਤੇ ਬੰਦ

469
Share

ਨਵੀਂ ਦਿੱਲੀ, 1 ਫਰਵਰੀ (ਪੰਜਾਬ ਮੇਲ)- ਸਰਕਾਰ ਦੇ ਕਹਿਣ ’ਤੇ ਟਵਿੱਟਰ ਨੇ 250 ਖਾਤੇ ਬੰਦ ਕਰ ਦਿੱਤੇ ਹਨ। ਸਰਕਾਰ ਨੇ ਟਵਿੱਟਰ ਨੂੰ ਇਸ ਵੇਲੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਬੰਧ ਵਿਚ ‘ਗਲਤ ਤੇ ਭੜਕਾਊ’ ਸਮੱਗਰੀ ਵਾਲੀਆਂ ਪੋਸਟਾਂ ਪਾਉਣ ਵਾਲੇ ਇਨ੍ਹਾਂ ਖਾਤਾਧਾਰਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ। ਸੂਤਰਾਂ ਅਨੁਸਾਰ ਇਨ੍ਹਾਂ ਬੰਦ ਕੀਤੇ ਗਏ ਖਾਤਿਆਂ ਵਿੱਚ ਕਿਸਾਨ ਏਕਤਾ ਮੋਰਚਾ ਅਤੇ ਬੀਕੇਯੂ ਏਕਤਾ (ਉਗਰਾਹਾਂ) ਦੇ ਟਵਿੱਟਰ ਖਾਤੇ ਵੀ ਸ਼ਾਮਲ ਹਨ, ਜਿਨ੍ਹਾਂ ਦੇ ਹਜ਼ਾਰਾਂ ਚਾਹੁਣ ਵਾਲੇ ਹਨ। ਇਹ ਦੋਵੇਂ ਜਥੇਬੰਦੀਆਂ ਇਸ ਵੇਲੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਉੱਧਰ, ਇਸ ਸਬੰਧੀ ਇਕ ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਅਧਿਕਾਰਤ ਸ਼ਖ਼ਸੀਅਤ ਤੋਂ ਸਹੀ ਤਰੀਕੇ ਨਾਲ ਦਰਖ਼ਾਸਤ ਆਉਂਦੀ ਹੈ, ਤਾਂ ਇਕ ਵਿਸ਼ੇਸ਼ ਦੇਸ਼ ਵਿਚ ਸਮੇਂ-ਸਮੇਂ ’ਤੇ ਕੁਝ ਸਮੱਗਰੀ ਨੂੰ ਰੋਕਣਾ ਜ਼ਰੂਰੀ ਹੋ ਸਕਦਾ ਹੈ। ਹਾਲਾਂਕਿ, ਟਵਿੱਟਰ ਨੇ ਬੰਦ ਕੀਤੇ ਗਏ ਖਾਤਿਆਂ ਬਾਰੇ ਜਾਣਕਾਰੀ ਨਹੀਂ ਦਿੱਤੀ।

Share