ਕਿਸਾਨ ਅੰਦੋਲਨ: ਵਰੁਣ ਗਾਂਧੀ ਨੇ ਆਪਣੀ ਸਰਕਾਰ ’ਤੇ ਮੁੜ ਸਾਧਿਆ ਨਿਸ਼ਾਨਾ

307
Share

ਲਖੀਮਪੁਰ ਖੀਰੀ, 1 ਨਵੰਬਰ (ਪੰਜਾਬ ਮੇਲ)- ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਮੁੜ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਦਰਦ ਨੂੰ ਸਮਝਣ ਲਈ ਉਨ੍ਹਾਂ ਦੀ ਗੱਲ ਸੁਣਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਫਸਲਾਂ ਦੀ ਵਧਦੀ ਲਾਗਤ ਤੇ ਘੱਟੋ ਘੱਟ ਸਮਰਥਨ ਮੁੱਲ ਨਾ ਮਿਲਣ ਤੇ ਮਹਿੰਗਾਈ ਵਧਣ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਿਆ। ਉਨ੍ਹਾਂ ਯੋਗੀ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਕਿਸਾਨਾਂ ’ਤੇ ਅੱਤਿਆਚਾਰ ਬਰਦਾਸ਼ਤ ਨਹੀਂ ਕਰਨਗੇ ਤੇ ਅਦਾਲਤ ਰਾਹੀਂ ਜ਼ਿੰਮੇਵਾਰ ਅਧਿਕਾਰੀਆਂ ਨੂੰ ਜੇਲ੍ਹ ਭਿਜਵਾਉਣਗੇ। ਉਹ ਅੱਜ ਲਖੀਮਪੁਰ ਖੀਰੀ ਦੀ ਅਨਾਜ ਮੰਡੀ ਗਏ ਤੇ ਅਧਿਕਾਰੀਆਂ ਦੀਆਂ ਕੋਤਾਹੀਆਂ ਦੀ ਪੋਲ ਖੋਲ੍ਹੀ।

Share