ਕਿਸਾਨ ਅੰਦੋਲਨ : ਭਾਜਪਾ ਸਰਕਾਰ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਨਜ਼ਰ ਲੱਗੀਆਂ ਆਉਣ

123
Share

ਨਵੀਂ ਦਿੱਲੀ, 20 ਫਰਵਰੀ (ਪੰਜਾਬ ਮੇਲ)-  ਕਿਸਾਨ ਅੰਦੋਲਨ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆਉਣ ਲੱਗੀਆਂ ਹਨ।

ਪਾਰਟੀ ਪ੍ਰਧਾਨ ਜੇਪੀ ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਜਾਟਲੈਂਡ’ ਕਹੇ ਜਾਣ ਵਾਲੇ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਆਗੂਆਂ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ।

ਮੀਟਿੰਗ ਦੇ ਬਾਅਦ ਇਸ ਮੁੱਦੇ ‘ਤੇ ਕੋਈ ਅਧਿਕਾਰਿਤ ਬਿਆਨ ਤਾਂ ਸਾਹਮਣੇ ਨਹੀਂ ਆਇਆ, ਪਰ ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਦਾ ਆਪਣਾ ਮੁਲਾਂਕਣ ਹੈ ਕਿ 40 ਲੋਕ ਸਭਾ ਸੀਟਾਂ ‘ਤੇ ਕਿਸਾਨ ਅੰਦੋਲਨ ਅਸਰ ਪਾ ਸਕਦਾ ਹੈ।

ਸਪੱਸ਼ਟ ਹੈ ਕਿ ਭਾਜਪਾ ਕਿਸਾਨ ਅੰਦੋਲਨ ਤੋਂ ਚਿੰਤਿਤ ਹੈ, ਫ਼ਿਰ ਵੀ ਕਾਨੂੰਨ ਲਾਗੂ ਕਰਨ ਲਈ ਅਟਲ ਫ਼ੈਸਲਾ ਕਰੀ ਬੈਠੀ ਹੈ।ਇਸ ਲਈ ਭਾਜਪਾ ਪ੍ਰਧਾਨ ਨੇ ਆਗੂਆਂ ਨੂੰ ਆਪੋ-ਆਪਣੇ ਇਲਾਕਿਆਂ ਵਿੱਚ ਨਵੇਂ ਖੇਤੀ ਕਾਨੂੰਨਾਂ ‘ਤੇ ਲੋਕਾਂ ਦਰਮਿਆਨ ਜਾ ਕੇ ਜਾਗਰੁਕਤਾ ਮੁਹਿੰਮ ਤੇਜ਼ ਕਰਨ ਲਈ ਕਿਹਾ ਹੈ।

ਇਸ ਕਾਨੂੰਨ ਨੂੰ ਲਾਗੂ ਕਰਨ ਲਈ ਮੋਦੀ ਸਰਕਾਰ ਨੂੰ ਇੱਕ ਵੱਡੀ ਕੀਮਤ ਵੀ ਅਦਾ ਕਰਨੀ ਪੈ ਰਹੀ ਹੈ।

ਸਿਆਸੀ ਕੀਮਤ ਦਾ ਇੱਕ ਅੰਦਾਜ਼ਾ ਤਾਂ ਸਰਕਾਰ ਨੇ ਖ਼ੁਦ ਲਗਾਇਆ ਹੈ, ਪਰ ਇਸ ਦਾ ਤੱਤਕਾਲੀਨ ਆਰਥਿਕ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਹੈ।


Share