ਕਿਸਾਨ ਅੰਦੋਲਨ ਪੂਰੀ ਮਜ਼ਬੂਤੀ ਨਾਲ ਚੱਲਦਾ ਰਹੇਗਾ : ਰਾਕੇਸ਼ ਟਿਕੈਤ

147
Share

ਕਿਹਾ: ਸੰਯੁਕਤ ਕਿਸਾਨ ਮੋਰਚਾ ਇੱਕਜੁਟ, 23 ਫਰਵਰੀ ਤੱਕ ਦੇ ਪ੍ਰੋਗਰਾਮ ਨਿਰਧਾਰਿਤ
ਨਵੀਂ ਦਿੱਲੀ, 14 ਫਰਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਦੀ ਗਾਜ਼ੀਪੁਰ ਬਾਰਡਰ ਦੇ ਧਰਨੇ ਥਾਂ ’ਤੇ ਹੋਈ ਬੈਠਕ। ਬੈਠਕ ਦੇ ਬਾਅਦ ਕਿਸਾਨ ਨੇਤਾਵਾਂ ਨੇ ਮੀਡੀਆ ਨੂੰ ਸੰਬੋਧਿਤ ਕੀਤਾ। ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੂਰੀ ਤਰ੍ਹਾਂ ਇੱਕਜੁਟ ਹੈ। 23 ਫਰਵਰੀ ਤੱਕ ਦੇ ਪ੍ਰੋਗਰਾਮ ਨਿਰਧਾਰਤ ਹਨ, ਜਿਨ੍ਹਾਂ ’ਤੇ ਅਸੀਂ ਕੰਮ ਕਰ ਰਹੇ ਹਾਂ। ਅੰਦੋਲਨ ਪੂਰੀ ਮਜ਼ਬੂਤੀ ਨਾਲ ਚੱਲਦਾ ਰਹੇਗਾ, ਅਸੀਂ ਆਪਣੀ ਰਣਨੀਤੀ ਬਣਾ ਰਹੇ ਹਾਂ। ਕਿਸਾਨਾਂ ਨੂੰ ਹਤਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਅੰਦੋਲਨ ਇੱਕ ਵਿਅਕਤੀ ਮੁਕਤੀ ਅੰਦੋਲਨ ਹੈ। ਜੋ ਲੋਕ ਜੇਲ੍ਹ ਵਿਚ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਹੈ, ਇਸ ਲਈ ਮਹਾਪੰਚਾਇਤ ਆਯੋਜਿਤ ਕੀਤੀ ਜਾ ਰਹੀ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਪੂਰੀ ਮਜ਼ਬੂਤੀ ਨਾਲ ਚੱਲਦਾ ਰਹੇਗਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁੱਝ ਅਖ਼ਬਾਰ ਬਹੁਤ ਗਲਤ ਲਿਖ ਰਹੇ ਹਨ। ਉਹ ਜੇਕਰ ਨਹੀਂ ਸੁੱਧਰੇ, ਤਾਂ ਅਸੀ ਕਾਰਵਾਈ ਕਰਾਂਗੇ। ਰਾਕੇਸ਼ ਟਿਕੈਤ ਨੇ ਫਿਰ ਦੋਹਰਾਇਆ ਕਿ ਖੇਤੀਬਾੜੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਘਰ ਵਾਪਸੀ ਹੋਵੇਗੀ। ਟਿਕੈਤ ਨੇ ਕਿਹਾ ਕਿ ਸਰਕਾਰ ਜੇਕਰ ਕਿਸਾਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ, ਤਾਂ ਸਿੰਘੂ ਬਾਰਡਰ ’ਤੇ ਆ ਕੇ ਗੱਲਬਾਤ ਕਰ ਸਕਦੀ ਹੈ।

Share