ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਕਿਸਾਨਾਂ ਵੱਲੋਂ 6 ਮਾਰਚ ਨੂੰ ਦਿੱਲੀ ਰਿੰਗ ਰੋਡ ਪੰਜ ਘੰਟੇ ਜਾਮ ਕਰਨ ਦਾ ਐਲਾਨ

457
Share

ਚੰਡੀਗੜ੍ਹ, 5 ਮਾਰਚ (ਪੰਜਾਬ ਮੇਲ)- ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਸਾਂਝੇ ਕਿਸਾਨ ਮੋਰਚੇ ਵੱਲੋਂ ਭਲਕੇ 6 ਮਾਰਚ ਨੂੰ ਦਿੱਲੀ ਦੇ ਰਸਤੇ ’ਚ ਪੰਜ ਘੰਟੇ ਦਾ ਟ੍ਰੈਫ਼ਿਕ ਜਾਮ ਲਗਾਇਆ ਜਾਵੇਗਾ। ਕਿਸਾਨ ਅੰਦੋਲਨ ਦੌਰਾਨ ਜੇਲ੍ਹਾਂ ’ਚ ਡੱਕੇ ਕਿਸਾਨਾਂ ਦੀ ਰਿਹਾਈ ਦੇ ਲਈ ਮੁਫ਼ਤ ਕਾਨੂੰਨੀ ਸਹਾਇਤਾ ਦੇ ਰਹੇ ਵਕੀਲਾਂ ਦੇ ਪੈਨਲ ਦੇ ਮੈਂਬਰਾਂ ਵਿਚ ਪ੍ਰੇਮ ਸਿੰਘ ਭੰਗੂ ਸਮੇਤ ਹੋਰ ਕਈ ਵਕੀਲਾਂ ਨੇ ਅੱਜ ਇੱਥੇ ਕਿਸਾਨ ਭਵਨ ਵਿਚ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ 6 ਮਾਰਚ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਦਿੱਲੀ ਦੀ ਰਿੰਗ ਰੋਡ ਉਤੇ ਜਾਮ ਲਗਾਇਆ ਜਾਵੇਗਾ, ਜਿਸ ਕਾਰਨ ਨਾ ਤਾਂ ਟ੍ਰੈਫ਼ਿਕ ਦਿੱਲੀ ਤੋਂ ਬਾਹਰ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਬਾਹਰੀ ਟ੍ਰੈਫ਼ਿਕ ਦਿੱਲੀ ਦੇ ਅੰਦਰ ਜਾਣ ਦਿੱਤੀ ਜਾਵੇਗੀ।

Share