ਕਿਸਾਨ ਅੰਦੋਲਨ ਦੇ ਹੱਕ ’ਚ ਕੈਨੇਡਾ ਦੇ ਸਿਆਸੀ ਆਗੂਆਂ ਵੱਲੋਂ ਹਾਅ ਦਾ ਨਾਅਰਾ

522
Share

-ਅੰਦੋਲਨ ਨੂੰ ਪੂਰੀ ਹਮਾਇਤ ਦੇਣ ਦਾ ਦਿੱਤਾ ਭਰੋਸਾ
ਕੈਲਗਰੀ, 14 ਫਰਵਰੀ (ਪੰਜਾਬ ਮੇਲ)- ਭਾਰਤ ’ਚ ਚੱਲ ਰਹੇ ਕਿਸਾਨ-ਮਜ਼ਦੂਰ ਅੰਦੋਲਨ ਦੇ ਹੱਕ ਵਿਚ ਕੈਨੇਡਾ ਦੇ ਸਿਆਸੀ ਆਗੂਆਂ ਨੇ ਹਾਅ ਦਾ ਮਾਰਦਿਆਂ ਇਸ ਨੂੰ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਸਾਨ ਅੰਦੋਲਨ ਦੀ ਬਹੁਤ ਦੇਰ ਪਹਿਲਾਂ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਸੀ ਕਿ ਸ਼ਾਂਤਮਈ ਅੰਦੋਲਨ ਕਰਨ ਦਾ ਸਭ ਨੂੰ ਹੱਕ ਹੈ। ਹਾਲ ਹੀ ’ਚ ਕੰਜ਼ਰਵੇਟਿਵ ਪਾਰਟੀ ਦੇ 6 ਸੰਸਦ ਮੈਂਬਰਾਂ ਨੇ ਕੈਨੇਡਾ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੈਨੇਡਾ ਕੌਮਾਂਤਰੀ ਪੱਧਰ ’ਤੇ ਪਹਿਲ ਕਰਕੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਵਿੱਰੁਧ ਆਵਾਜ਼ ਉਠਾਏ। ਇਹ ਪੱਤਰ ਲਿਖਣ ਵਾਲਿਆਂ ਵਿਚ ਐਡਮਿੰਟਨ ਮਿੱਲ ਵੁੱਡਜ਼ ਤੋਂ ਐੱਮ.ਪੀ. ਟਿਮ ਉੱਪਲ, ਕੈਲਗਰੀ ਸਕਾਈਵਿਊ ਤੋਂ ਜੈਗ ਸਹੋਤਾ, ਕੈਰੀਬੋ (ਪਿ੍ਰੰਸ ਜੌਰਜ) ਤੋਂ ਐੱਮ.ਪੀ. ਟੌਡ ਡੋਹਰਟੀ, ਸ਼ੇਰਵੁੱਡ-ਫੋਰਟ ਸਸਕੈਚਵਨ ਤੋਂ ਐੱਮ.ਪੀ. ਗਾਰਨੈਟ ਗੈਨੁਸ, ਕੈਲਗਰੀ ਫੌਰੈਸਟ ਲਾਅਨ ਤੋਂ ਐੱਮ.ਪੀ. ਜਸਰਾਜ ਸਿੰਘ ਹੱਲਣ, ਮਿਸ਼ਨ-ਮੈਟਸਕੀ-ਫਰੇਜ਼ਰ ਕੈਨਨ (ਬੀ.ਸੀ.) ਤੋਂ ਐੱਮ.ਪੀ. ਬਰੈਡ ਸ਼ਾਮਲ ਹਨ। ਸਕਾਈਵਿਊ ਕੈਲਗਰੀ ਹਲਕੇ ਤੋਂ ਐੱਮ.ਪੀ. ਜੈਗ ਸਹੋਤਾ ਨੇ ਹਾਲ ਹੀ ’ਚ ਸੰਸਦ ’ਚ ਕਿਹਾ ਸੀ ਕਿ ਭਾਰਤ ਸਰਕਾਰ ਜਿਸ ਤਰ੍ਹਾਂ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਦਾ ਬਿਜਲੀ-ਪਾਣੀ ਬੰਦ ਕਰਕੇ ਅਣਮਨੁੱਖੀ ਵਿਹਾਰ ਕਰ ਰਹੀ ਹੈ, ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

Share