ਕਿਸਾਨ ਅੰਦੋਲਨ ਦੇ ਸਮਰਥਨ ’ਚ ਅਮਰੀਕਾ ’ਚ ਇਸ ਵਾਰ ਨਹੀਂ ਮਨਾਇਆ ਜਾਵੇਗਾ ਹਰਿਆਣਾ ਦਿਵਸ

379
Share

ਲਿੰਕਨ (ਕੈਲੀਫੋਰਨੀਆ), 27 ਅਕਤੂਬਰ (ਪੰਜਾਬ ਮੇਲ)-ਹਰਿਆਣਾ ਅਮਰੀਕਨ ਐਸੋਸੀਏਸ਼ਨ ਦੀ ਸਾਲਾਨਾ ਅਹਿਮ ਮੀਟਿੰਗ ਮੁਹੱਬਤਪਾਲ ਸਿੰਘ ਕੈਲੇ ਦੇ ਫਾਰਮ ਹਾਊਸ ਲਿੰਕਨ ’ਚ ਹੋਈ, ਜਿਸ ਵਿਚ ਹਰ ਸਾਲ ਦੀ ਤਰ੍ਹਾਂ ਹਰਿਆਣਾ ਦਿਵਸ ਮਨਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਇਸ ਵਾਰ ਹਰਿਆਣਾ ਡੇਅ ਨਹੀਂ ਮਨਾਇਆ ਜਾਵੇਗਾ। ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਇਹ ਦਿਵਸ ਨਹੀਂ ਮਨਾਇਆ ਜਾਵੇਗਾ। ਮੁਹੱਬਤਪਾਲ ਸਿੰਘ ਕੈਲੇ, ਰਾਜਿੰਦਰ ਸਿੰਘ ਰੰਧਾਵਾ, ਸ਼ਰਨਜੀਤ ਸਿੰਘ ਸਰਾਂ ਨੇ ਸੰਯੁਕਤ ਬਿਆਨ ਜਾਰੀ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਨ ਦੀ ਬੇਨਤੀ ਕੀਤੀ, ਤਾਂਕਿ ਆਮ ਨਾਗਰਿਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ।
ਇਸ ਮੌਕੇ ’ਤੇ ਸੁਮੇਰ ਸਿੰਘ ਰਾਣਾ, ਡਾ. ਜਸਵੰਤ ਸਿੰਘ ਵਿਰਕ, ਕੇਵਲ ਸਿੰਘ ਬਾਠ, ਸੁਖਰਾਜ ਸਿੰਘ ਕੰਗ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਸਰਾਂ, ਬਿ੍ਰਜ ਭੂਸ਼ਨ ਮਿੱਢਾ, ਤੇਜਮਾਨ ਸਿੰਘ ਸਾਬਕਾ ਕੌਂਸਲ ਯੂਬਾ ਸਿਟੀ, ਨਵਜੀਤ ਚੀਮਾ, ਰਾਜਿੰਦਰ ਸਿੰਘ ਤੂਰ, ਹਰਭਜਨ ਸਿੰਘ ਰੰਧਾਵਾ, ਪ੍ਰੀਤਪਾਲ ਸਿੰਘ ਰੰਧਾਵਾ, ਕੁਲਬੀਰ ਸਿੰਘ ਸਰਾਂ, ਗੁਰਚਰਨ ਸਿੰਘ ਕਾਹਲੋਂ, ਭੁਪਿੰਦਰ ਸਿੰਘ, ਰਾਜਿੰਦਰ ਸਿੰਘ, ਹਰਦੇਵ ਸਿੰਘ, ਗੁਰਜੀਤ ਸਿੰਘ, ਪ੍ਰਦੀਪ ਬਾਜਵਾ, ਇੰਦਰ ਚੱਠਾ, ਕੁਲਬੀਰ ਸਿੰਘ ਵਿਰਕ, ਉਮਰਾਵ ਵਿਰਕ, ਲਵਦੀਪ ਬਾਠ, ਦਿਲਦੀਪ ਸਿੰਘ ਕੈਲੇ, ਇਸ਼ਕਦੀਪ ਸਿੰਘ ਕੈਲੇ, ਗੁਰਮਨ ਸਿੰਘ ਕੰਗ, ਭੁਪਿੰਦਰ ਸਿੰਘ ਰੰਧਾਵਾ, ਹਰੀਸ਼ ਮਦਾਨ, ਬਲਰਾਜ ਸਿੰਘ ਅਟਵਾਲ, ਕਿਸ਼ਨ ਸਿੰਘ ਚੌਹਾਨ, ਵਿਪਨ ਸਿੰਘ ਔਲਖ, ਜੋਬਨਪ੍ਰੀਤ ਔਲਖ, ਅਜਮੇਰ ਸਿੰਘ ਗਿੱਲ, ਗੁਰਜੀਤ ਸਿੰਘ ਕੰਦੋਲਾ, ਮਨਜੀਤ ਗਰੇਵਾਲ, ਜੋਗਾ ਸਿੰਘ, ਮਿਹਰਬਾਨ ਸਿੰਘ, ਬਿੱਲਾ ਸਿੰਘ ਸਮੇਤ ਬਹੁਤ ਸਾਰੇ ਹਰਿਆਣਾ ਵਾਸੀ ਮੌਜੂਦ ਸਨ।

Share