ਕਿਸਾਨ ਅੰਦੋਲਨ: ਟਿਕਰੀ ਬਾਰਡਰ ’ਤੇ 2 ਹੋਰ ਕਿਸਾਨ ਸ਼ਹੀਦ

162
Share

ਦੋਦਾ, 12 ਜਨਵਰੀ (ਪੰਜਾਬ ਮੇਲ)- ਕਿਸਾਨ ਅੰਦੋਲਨ ਦੌਰਾਨ ਜ਼ਿਲ੍ਹਾ ਮੁਕਤਸਰ ਦੇ ਬਲਾਕ ਦੋਦਾ ਦੇ ਪਿੰਡ ਲੁਹਾਰਾ ਦੇ ਕਿਸਾਨ ਅਵਤਾਰ ਸਿੰਘ ਦੀ ਟਿਕਰੀ ਬਾਰਡਰ ’ਤੇ ਦਿਲ ਦੀ ਹਰਕਤ ਬੰਦ ਹੋਣ ਕਾਰਨ ਮੌਤ ਹੋ ਗਈ। ਕਿਸਾਨ ਦੀ ਪਛਾਣ ਅਵਤਾਰ ਸਿੰਘ ਵਜੋਂ ਹੋਈ ਹੈ। ਅਬੂਲ ਖੁਰਾਣਾ ਪਿੰਡ ਦੇ ਇਕ ਹੋਰ ਕਿਸਾਨ ਦੀ ਐਤਵਾਰ ਰਾਤ ਨੂੰ ਟਿਕਰੀ ਸਰਹੱਦ ਦੇ ਵਿਰੋਧ ਪ੍ਰਦਰਸ਼ਨ ਵਿਚ ਸਿਹਤ ਖਰਾਬ ਹੋਣ ਕਾਰਨ ਇਲਾਜ ਦੌਰਾਨ ਲੁਧਿਆਣਾ ਦੇ ਹਸਪਤਾਲ ’ਚ ਮੌਤ ਹੋ ਗਈ।

Share