ਕਿਸਾਨ ਅੰਦੋਲਨ ‘ਚ ਮੁੜ ਪਹਿਲਾਂ ਵਰਗਾ ਜੋਸ਼, ਹੁਣ ਕਿਸਾਨ ਔਰਤਾਂ ਖਿੱਚੀ ਤਿਆਰੀ

773
Share

ਸੰਗਰੂਰ,  8 ਅਗਸਤ (ਪੰਜਾਬ ਮੇਲ)- ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਨੌਂ ਮਹੀਨਿਆਂ ਤੋਂ ਦਿੱਲੀ ਵਿੱਚ ਸੰਘਰਸ਼ ਕਰ ਰਹੇ ਹਨ। ਪੰਜਾਬ ਵਿੱਚ ਝੋਨੇ ਦੇ ਸੀਜ਼ਨ ਦੇ ਕਾਰਨ ਧਰਨੇ ਵਿੱਚ ਕਿਸਾਨਾਂ ਦੀ ਗਿਣਤੀ ‘ਚ ਕੁਝ ਕਮੀ ਸੀ। ਪਰ ਹੁਣ ਇੱਕ ਵਾਰ ਕਿਸਾਨਾਂ ‘ਚ ਪਹਿਲਾਂ ਵਾਲਾ ਜੋਸ਼ ਨਜ਼ਰ ਆਇਆ। ਇਸ ਵਾਰ ਕਿਸਾਨ ਬੀਬੀਆਂ ਅੱਗੇ ਆਈਆਂ ਹਨ। ਸੰਗਰੂਰ ਦੇ ਪਿੰਡਾਂ ਦੇ ਘਰਾਂ ਦੀਆਂ ਔਰਤਾਂ ਆਪਣੇ ਘਰਾਂ ਤੋਂ ਬਾਹਰ ਆਓ ਦਾ ਨਾਰਾ ਲਾ ਰਹਿਆਂ ਹਨ। ਨਾਲ ਹੀ ਉਹ ਘਰ-ਘਰ ਜਾ ਕੇ ਦਿੱਲੀ ਵਿੱਚ ਬੈਠੇ ਕਿਸਾਨਾਂ ਲਈ ਰਾਸ਼ਨ ਇਕੱਠਾ ਕਰ ਅਤੇ ਇਕੱਠੇ ਦਿੱਲੀ ਜਾਣ ਦੀ ਆਵਾਜ਼ ਦੇ ਰਹੀਆਂ ਹਨ। ਨਾਲ ਹੀ ਲੋਕਾਂ ਨੂੰ ਵੀ ਪਹਿਲਾਂ ਨਾਲੋਂ ਵਧੇਰੇ ਸਮਰਥਨ ਮਿਲ ਰਿਹਾ ਹੈ।


Share