ਕਿਸਾਨ ਅੰਦੋਲਨ ਕਾਰਨ ਆਰ.ਐੱਲ.ਪੀ. ਵੱਲੋਂ ਐੱਨ.ਡੀ.ਏ. ਤੋਂ ਵੱਖ ਹੋਣ ਦਾ ਐਲਾਨ

509
Share

ਚੰਡੀਗੜ੍ਹ, 26 ਦਸੰਬਰ (ਪੰਜਾਬ ਮੇਲ)- ਐੱਨ.ਡੀ.ਏ. ਦੇ ਸਹਿਯੋਗੀ ਆਰ.ਐੱਲ.ਪੀ. ਨੇ ਕਿਸਾਨ ਅੰਦੋਲਨ ਕਾਰਨ ਗਠਜੋੜ ਤੋਂ ਵੱਖ ਹੋਣ ਦਾ ਐਲਾਨ ਕਰ ਦਿਤਾ ਹੈ। ਇਕ ਟੀ.ਵੀ. ਚੈਨਲ ਦੀ ਰਿਪੋਰਟ ਮੁਤਾਬਕ ਨਾਗੌਰ ਤੋਂ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ, ਜੋ ਆਰ.ਐੱਲ.ਪੀ. ਦੇ ਕੌਮੀ ਕਨਵੀਨਰ ਹਨ, ਨੇ ਕਿਹਾ ਕਿ ਕਿਸਾਨਾਂ ਬਾਰੇ ਕੇਂਦਰ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਉਹ ਐੱਨ.ਡੀ.ਏ. ਤੋਂ ਵੱਖ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਦਿੱਤੇ ਗਏ ਸੱਦੇ ਦੇ ਜਵਾਬ ਵਿਚ ਹਜ਼ਾਰਾਂ ਕਿਸਾਨ ਸ਼ਨਿੱਚਰਵਾਰ ਨੂੰ ਦਿੱਲੀ ਮਾਰਚ ਕਰਨ ਲਈ ਜੈਪੁਰ ਨੇੜੇ ਕੋਟਪੁਤਲੀ ਵਿਖੇ ਇਕੱਠੇ ਹੋਏ। ਇਸ ਤੋਂ ਹੀ ਲੱਗ ਰਿਹਾ ਸੀ ਕਿ ਉਹ ਅੱਜ ਕੋਈ ਵੱਡਾ ਫ਼ੈਸਲਾ ਕਰਨਗੇ।

Share