ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਿਹਾ 25ਵਾਂ ਮੇਲਾ ਗਦਰੀ ਬਾਬਿਆਂ ਦਾ 

481
Share

ਕਿਸਾਨ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਦਾ ਮਤਾ ਪਾਸ

ਸਰੀ, 2 ਸਤੰਬਰ (ਹਰਦਮ ਮਾਨ/ਪੰਜਾਬ ਮੇਲ)- ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਮੇਲਾ ਗਦਰੀ ਬਾਬਿਆਂ ਦੇ 25ਵੇਂ ਵਰ੍ਹੇ ਦੇ ਮੌਕੇ ਤੇ ਬੀਅਰ ਕਰੀਕ ਪਾਰਕ ਵਿੱਚ ਗ਼ਦਰੀ ਯੋਧਿਆਂ ਨੂੰ ਯਾਦ ਕੀਤਾ ਗਿਆ। ਫਾਊਂਡੇਸ਼ਨ ਦੇ ਮੁਖੀ ਸਾਹਿਬ ਥਿੰਦ ਨੇ ਹਾਜ਼ਰ ਸ਼ਖਸੀਅਤਾਂ ਨੂੰ ਜੀ ਆਇਆਂ ਆਖਿਆ। ਗ਼ਦਰੀ ਬਾਬਿਆਂ ਨੂੰ ਯਾਦ ਕਰਦਿਆਂ ਬੀ.ਸੀ. ਦੇ ਮੰਤਰੀ ਬਰੂਸ ਰਾਲਸਟਨਹੈਰੀ ਬੈਂਸਕਾਕਸ ਆਗੂ ਗੈਰੀ ਬੈਗਵਿਧਾਇਕ ਜਗਰੂਪ ਸਿੰਘ ਬਰਾੜ ਅਤੇ ਅਮਨ ਸਿੰਘਨਿਊਵੈਸਟ ਮਨਿਸਟਰ ਸਿਟੀ ਕੌਂਸਲਰ ਚਕਪਕਮਾਇਰਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸੁਖ ਧਾਲੀਵਾਲ ਅਤੇ ਸਰੀ ਸੈਂਟਰਲ ਤੋਂ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ, ਪੱਤਰਕਾਰ ਗੁਰਪ੍ਰੀਤ ਸਿੰਘਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਮੁਖੀ ਅਵਤਾਰ ਸਿੰਘ ਗਿੱਲਜਸਟਿਨ ਥਿੰਦਜਰਨੈਲ ਸਿੰਘ ਆਰਟਿਸਟਪਾਕਿਸਤਾਨੀ ਭਾਈਚਾਰੇ ਦੇ ਆਗੂ ਨਦੀਬ ਵੜੈਚ ਅਤੇ ਸਰੀ ਨਿਊਟਨ ਤੋਂ ਕੰਜ਼ਰਵੇਟਿਵ ਉਮੀਦਵਾਰ ਮੋਹਸਿਨ ਸਮੇਤ ਕਈ ਸ਼ਖ਼ਸੀਅਤਾਂ ਨੇ ਵਿਚਾਰ ਸਾਂਝੇ ਕੀਤੇ। ਸਾਬਕਾ ਰੱਖਿਆ ਮੰਤਰੀ ਅਤੇ ਵੈਨਕੂਵਰ ਦੱਖਣੀ ਤੋਂ ਲਿਬਰਲ ਉਮੀਦਵਾਰ ਹਰਜੀਤ ਸਿੰਘ ਸੱਜਣ ਅਤੇ ਸਰੀ ਗਰੀਨ ਟਿੰਬਰ ਤੋਂ ਵਿਧਾਇਕਾ ਰਚਨਾ ਸਿੰਘ ਦੇ ਸੰਦੇਸ਼ ਪੜ੍ਹ ਕੇ ਸੁਣਾਏ ਗਏ।

    ਮੇਲੇ ਦੀ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਪੰਜ ਮਤੇ ਪੇਸ਼ ਕੀਤੇ ਜੋ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਨ੍ਹਾਂ ਮਤਿਆਂ ਵਿੱਚ ਭਾਰਤ  ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਸਬੰਧੀ ਗਲਤ ਇਤਿਹਾਸਕ ਰਿਕਾਰਡ ਨੂੰ ਦਰੁਸਤ ਕਰਨਗਦਰੀ ਬਾਬਿਆਂ ਦੇ ਇਤਿਹਾਸ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਸਕੂਲੀ ਸਿਲੇਬਸ ਦਾ ਹਿੱਸਾ ਬਣਾਉਣ ਅਤੇ ਵੈਨਕੂਵਰ ਪੋਰਟ, ਬੀਅਰ ਕਰੀਕ ਪਾਰਕ ਸਰੀ ਚ ਬਣਨ ਵਾਲੇ ਨਵੇਂ ਸਟੇਡੀਅਮ ਅਤੇ ਵਾਟਰਫਰੰਟ ਸਟਰੀਟ  ਵੈਨਕੂਵਰ ਦਾ ਨਾਂ ਕਾਮਾਗਾਟਾਮਾਰੂ ਦੇ ਨਾਂ ਤੇ ਰੱਖਣ ਦੀ ਮੰਗ ਕੀਤੀ ਗਈ ਅਤੇ ਮੂਲ-ਵਾਸੀਆਂ ਦੇ ਬੱਚਿਆਂ ਤੇ ਕੈਨੇਡਾ ਵਿੱਚ ਹੋਏ ਤਸ਼ੱਦਦ ਦੀ ਨਿਖੇਧੀ ਕੀਤੀ ਗਈ।

ਇਸ ਮੌਕੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾ ਚੁੱਕੇ ਕਿਸਾਨਾਂ ਅਤੇ ਗ਼ਦਰੀ ਬਾਬਿਆਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਅਖੀਰ ਵਿਚ ਅਮਰਪ੍ਰੀਤ ਸਿੰਘ ਗਿੱਲ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮਾਗਮ ਲਈ ਕਿਰਨਪਾਲ ਸਿੰਘ ਗਰੇਵਾਲਤਰਨਜੀਤ ਸਿੰਘ ਬੈਂਸਰਾਜ ਸਿੰਘ ਪੱਡਾਜਸਪਾਲ ਸਿੰਘ ਥਿੰਦਮਨਜਿੰਦਰ ਸਿੰਘ ਪੰਨੂਬਲਬੀਰ ਸਿੰਘ ਬੈਂਸ ਅਤੇ ਜੋਤੀ ਸਹੋਤਾ ਦਾ ਵਿਸ਼ੇਸ਼ ਸਹਿਯੋਗ ਰਿਹਾ।


Share