ਕਿਸਾਨੀ ਸੰਘਰਸ਼ ਜਿੱਤ ਕੇ ਪਰਤੇ ਗੱਜਣ ਸਿੰਘ ਦਾ ਕੀਤਾ ਗਿਆ ਸਨਮਾਨ

282
Share

ਭਵਾਨੀਗੜ੍ਹ, 9 ਦਸੰਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਅੱਜ ਕਾਕੜਾ ਰੋਡ ਭਵਾਨੀਗੜ੍ਹ ਸੱਥ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸੱਥ ਭਵਾਨੀਗੜ੍ਹ ਵੱਲੋਂ ਕਿਸਾਨੀ ਸ਼ੰਘਰਸ਼ ਦੇ ਵਿੱਚ ਪੂਰਾ ਇੱਕ ਸਾਲ ਦਿੱਲੀ ਰਹਿ ਕੇ ਅਪਣਾ ਤਨ-ਮਨ-ਧਨ ਨਾਲ ਯੋਗਦਾਨ ਪਾਉਣ ਤੇ ਕਿਸਾਨੀ ਸ਼ੰਘਰਸ਼ ਵਿੱਚ ਜਿੱਤ ਪ੍ਰਾਪਤ ਕਰਨ ਉਪਰੰਤ ਭਵਾਨੀਗੜ੍ਹ ਪਹੁੰਚਣ ਤੇ ਸ੍ਰ. ਗੱਜਣ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਲੋਕਾਂ ਨੇ ਕਿਸਾਨ ਮਜ਼ਦੂਰ ਸ਼ੰਘਰਸ਼ ਵਿੱਚ ਜਿੱਤ ਪ੍ਰਾਪਤ ਕਰਨ ਤੇ ਅਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਗੱਜਣ ਸਿੰਘ ਨੂੰ ਸਨਮਾਨਿਤ ਕਰਨ ਵਾਲਿਆਂ ਵਿੱਚ ਬਲਵਿੰਦਰ ਸਿੰਘ ਘਾਬਦੀਆ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐੱਸ.ਐੱਮ.ਸੀ.), ਮਾਲਵਿੰਦਰ ਸਿੰਘ, ਅਵਤਾਰ ਸਿੰਘ ਘਾਬਦੀਆ, ਗੁਰਮੀਤ ਸਿੰਘ ਪਟਵਾਰੀ, ਭਗਤ ਸਿੰਘ, ਬਘੇਲ ਸਿੰਘ ਨੰਬਰਦਾਰ, ਨਿੱਕਾ ਮਾੜੀ, ਮੱਖਣ ਸਿੰਘ, ਅਮਰਜੀਤ ਨੰਬਰਦਾਰ, ਜਗਰੂਪ ਸਿੰਘ, ਬਲਦੇਵ ਸਿੰਘ, ਮਿੱਠੂ ਸਿੰਘ, ਮਨਦੀਪ ਦੀਪੀ, ਲਾਡੀ, ਨਰੰਗ ਸਿੰਘ, ਸਿਮਰਨਜੀਤ ਕਾਲੀ, ਜਸਵੀਰ ਸਿੰਘ, ਲਵਪ੍ਰੀਤ ਸਿੰਘ ਯਾਦੂ ਸਮੇਤ ਕਈ ਵਿਅਕਤੀ ਹਾਜ਼ਰ ਸਨ।


Share