ਕਿਸਾਨੀ ਮੋਰਚੇ ਦੀ ਜਿੱਤ ਨੂੰ ਸਮਰਪਿਤ ਰਹੀ ਅਰਪਨ ਲਿਖਾਰੀ ਸਭਾ ਦੀ ਮੀਟਿੰਗ

358
Share

ਸਰੀ, 14 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਕਿਸਾਨ ਮੋਰਚੇ ਦੀ ਇਤਿਹਾਸਕ ਜਿੱਤ ਨੂੰ ਸਮਰਪਿਤ ਕੀਤੀ ਗਈ। ਕਿਸਾਨ ਅੰਦੋਲਨ ਦੌਰਾਨ ਹੋਏ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇਣ ਵਾਲੀ ਲੋਕ ਗਾਇਕਾ ਗੁਰਮੀਤ ਬਾਵਾ ਨੂੰ ਸ਼ਰਧਾ ਸੁਮਨ ਭੇਟ ਕੀਤੇ ਗਏ। ਮਾਤਾ ਗੁਜਰੀ ਜੀਚਾਰੇ ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਜੰਗ ਵਿਚ ਹੋਏ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਨੂੰ ਅਕੀਦਾ ਪੇਸ਼ ਕੀਤਾ ਗਿਆ।

ਸਤਨਾਮ ਸਿੰਘ ਢਾਹ ਨੇ ਮੀਟਿੰਗ ਵਿਚ ਪਹਿਲੀ ਵਾਰ ਸ਼ਾਮਲ ਹੋਏ ਕਵੀ ਬਚਨ ਸਿੰਘ ਗੁਰਮ ਦਾ ਨਿੱਘੇ ਸ਼ਬਦਾਂ ਨਾਲ ਸਵਾਗਤ ਕੀਤਾ। ਬਚਨ ਸਿੰਘ ਗੁਰਮ ਨੇ ਆਪਣੀ ਸੰਖੇਪ ਜਾਣ-ਪਛਾਣ ਕਰਾਉਣ ਮਗਰੋਂ ਕਿਸਾਨ ਅੰਦੋਲਨ ਬਾਰੇ ਕਵਿਤਾ ਪੇਸ਼ ਕੀਤੀ  ‘ਬਾਬਰ ਨੂੰ ਜ਼ਾਲਮ ਕਹਿਣਾ ਪੈਂਦਾ ਹੈ ਤੱਤੀਆਂ ਤਵੀਆਂ ਤੇ ਬਹਿਣਾ ਪੈਂਦਾ ਹੈ’। ਉਸਤਾਦ ਗ਼ਜ਼ਲਗ਼ੋ ਕੇਸਰ ਸਿੰਘ ਨੀਰ ਨੇ ਆਪਣੀ ਗ਼ਜ਼ਲ ਨੂੰ ਕਿਸਾਨ ਅੰਦੋਲਨ ਨਾਲ ਮੇਲ ਕੇ ਪੇਸ਼ ਕੀਤਾ ‘ਅੱਜ ਤੁਰੇ ਨੇ ਮੰਜ਼ਿਲ ਵੱਲੇਸੂਰੇ ਬੰਨ੍ਹ ਕਤਾਰਾਂ’। ਜਗਦੇਵ ਸਿੱਧੂ ਨੇ ਕਿਸਾਨੀ ਮੋਰਚੇ ਦੀ ਜਿੱਤਇਸਦੇ ਇਤਿਹਾਸਕ ਮਹੱਤਵ ਅਤੇ ਭਵਿੱਖੀ ਕਾਰਵਾਈਆਂ ਬਾਰੇ ਵਿਚਾਰ ਰੱਖੇ। ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਦੀ ਕਲਾ ਦਾ ਨਿਵੇਕਲਾ ਪ੍ਰਦਰਸ਼ਨ ਕਰਦਿਆਂ ‘ਫ਼ਤਹਿ ਚਰਨ ਚੁੰਮਦੀ ਐਕਿਸਾਨਾਂ ਕੇਂਦਰ ਅੱਜ ਝੁਕਾਤਾ’ ਕਵਿਤਾ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਹੁਤ ਹੀ ਭਾਵੁਕਤਾ ਨਾਲ ਸੁਣਾਈ। ਅਜਾਇਬ ਸਿੰਘ ਸੇਖੋਂ ਨੇ ਕਿਰਤੀ ਤੇ ਕਿਸਾਨ ਦੇ ਸ਼ੋਸ਼ਣ ਬਾਰੇ ਕਵਿਤਾਵਾਂ ਸੁਣਾਈਆਂ। 

ਡਾ. ਮਹਿੰਦਰ ਸਿੰਘ ਹੱਲ੍ਹਣ ਨੇ ਕਿਤਾਬਾਂ ਪੜ੍ਹਨ ਦੇ ਮਹੱਤਵ ਨੂੰ ਉਘਾੜਦਿਆਂਇਹ ਵਡਮੁੱਲੀ ਮੱਤ ਵੀ ਦਿੱਤੀ ਕਿ ਕਿਹੜੀ ਗੱਲਕਿੰਨੀ ਕੁਕਿਹੜੇ ਵੇਲੇਕਿਵੇਂ ਕਹਿਣੀ ਹੈ। ਜਰਨੈਲ ਤੱਗੜ ਨੇ ਕੈਨੇਡਾ ਅੰਦਰ ਖ਼ਾਸ ਕਰ ਕੇ ਕੁਝ ਪੰਜਾਬੀਆਂ ਵੱਲੋਂ ਨਸ਼ਿਆਂ ਦੀ ਤਸਕਰੀ ਦੇ ਰੁਝਾਨ ਉੱਤੇ ਦੁੱਖ ਅਤੇ ਚਿੰਤਾ ਜ਼ਾਹਰ ਕੀਤੀ। ਇਸੇ ਦੁਖ ਨੂੰ ਪ੍ਰਗਟ ਕਰਦੀ ‘ਮਾਂ ਦੀ ਪੁਕਾਰ’ ਇਕ ਕਵਿਤਾ ਵੀ ਪੇਸ਼ ਕੀਤੀ। ਡਾ. ਮਨਮੋਹਨ ਬਾਠ ਨੇ ਹਿੰਦੀ ਗੀਤ ਅਤੇ ਜੋਗਾ ਸਿੰਘ ਸਹੋਤਾ ਨੇ ਨਾਮਵਰ ਕਵੀਸ਼ਰ ਜਸਵੰਤ ਸਿੰਘ ਸੇਖੋਂ ਦੀ ਲਿਖੀ ਕਵਿਤਾ ਪੇਸ਼ ਕੀਤੀ ਅਤੇ ਪ੍ਰਸਿੱਧ ਸ਼ਾਇਰ ਕੇਸਰ ਸਿੰਘ ਨੀਰ ਦੀ ਗ਼ਜ਼ਲ  ਦੀ ਪੇਸ਼ਕਾਰੀ ਨਾਲ ਸੁਰਾਂ ਦੀ ਗਾਇਕੀ ਦਾ ਮਾਹੌਲ ਸਿਰਜਿਆ। ਸੁਖਵਿੰਦਰ ਤੂਰ ਨੇ ਬਚਨ ਸਿੰਘ ਗੁਰਮ ਦੀ ਗ਼ਜ਼ਲ ‘ਮੁਆਵਜ਼ਾ ਮੌਤ ਦਾ ਦਿੰਦੇ ਹੋ ਤੁਸੀਂਵਸੀਲਾ ਜ਼ਿੰਦਗ਼ੀ ਦਾ ਦਿੰਦੇ ਜੀਵਨ ਸਰਸ਼ਾਰ ਹੁੰਦਾ’ ਅਤੇ ਸੁਖਵਿੰਦਰ ਅੰਮ੍ਰਿਤ ਦੇ ਗੀਤ ਨੂੰ ਕਮਾਲ ਦੇ ਸੁਰ ਦਿੱਤੇ। ਤੇਜਾ ਸਿੰਘ ਥਿਆੜਾ ਨੇ ਕਿਸਾਨੀ ਸੰਘਰਸ਼ ਦੀ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਸਤਨਾਮ ਸਿੰਘ ਢਾਹ ਨੇ ਵਧੀਆ ਸੰਚਾਲਨ ਕਰਦਿਆਂ ਦਿਲਚਸਪੀ ਬਣਾਈ ਰੱਖੀ। ਮਾਤਾ ਗੁਜਰੀ ਜੀ ਅਤੇ ਸ਼ਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂਸਾਹਿਬਜ਼ਾਦਿਆਂ ਦੇ ਸਾਕੇ ਬਾਰੇ ਇਕ ਕਵਿਤਾ ‘ਛੋਟੇ ਲਾਲ ਦੋ ਪਿਆਰੇਵਿਛੜੇ ਸਰਸਾ ਦੇ ਕਿਨਾਰੇ’ ਗਾ ਕੇ ਜਿੱਥੇ ਗਾਇਨ ਪ੍ਰਤਿਭਾ ਦਾ ਸਬੂਤ ਦਿੱਤਾ ਉੱਥੇ ਸਾਰਿਆਂ ਨੂੰ ਗ਼ਮਗ਼ੀਨ ਕਰ ਦਿੱਤਾ। ਸ੍ਰੀ ਢਾਹ ਨੇ ਹਾਜ਼ਰੀਨ ਦਾ ਧੰਨਵਾਦ ਕੀਤਾਨਵੇਂ ਵਰ੍ਹੇ ਦੀ ਅਗਾਊਂ ਵਧਾਈ ਦਿੱਤੀ ਤੇ ਮਹਾਂਮਾਰੀ ਤੋਂ ਨਿਜਾਤ ਪਾਉਣ ਦੀ ਕਾਮਨਾ ਕੀਤੀ।


Share