ਕਿਸਾਨਾਂ ਵੱਲੋਂ 12 ਮਾਰਚ ਤੋਂ ਸਾਈਕਲ ਰੈਲੀ ਦਾ ਐਲਾਨ

398
Share

-ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 20 ਸੂਬਿਆਂ ’ਚੋਂ ਗੁਜ਼ਰੇਗੀ ਸਾਈਕਲ ਰੈਲੀ
ਗਾਜ਼ੀਪੁਰ, 26 ਫਰਵਰੀ (ਪੰਜਾਬ ਮੇਲ)- ਕਿਸਾਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ 90 ਦਿਨਾਂ ਤੋਂ ਕੌਮੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਸੰਘਰਸ਼ ਨੂੰ ਹੋਰ ਵਿਸ਼ਾਲ ਕਰਨ ਲਈ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ਦੇ 50 ਤੋਂ ਵੱਧ ਕਿਸਾਨ ਭਾਰਤ ਦਾ ਚੱਕਰ ਲਾ ਕੇ ਲੋਕਾਂ ਨੂੰ ਖੇਤੀ ਕਾਨੂੰਨਾਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨਗੇ। ਕਿਸਾਨਾਂ ਦੀ ਸਾਈਕਲ ਰੈਲੀ 12 ਮਾਰਚ ਨੂੰ ਸ਼ੁਰੂ ਹੋਵੇਗੀ, ਜੋ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 8308 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਹ ਰੈਲੀ 20 ਸੂਬਿਆਂ ਵਿੱਚੋਂ ਗੁਜ਼ਰੇਗੀ। ਜੋ ਲੋਕ ਸਾਈਕਲ ਨਹੀਂ ਚਲਾ ਸਕਦੇ, ਉਹ ਹੋਰ ਵਾਹਨਾਂ ਰਾਹੀਂ ਇਸ ’ਚ ਸ਼ਮੂਲੀਅਤ ਕਰ ਸਕਣਗੇ। ਸਾਈਕਲ ‘ਯਾਤਰਾ’ ਵਿਚ ਸ਼ਾਮਲ ਹੋਣ ਵਾਲੇ ਅਕਸ਼ੈ ਕੁਮਾਰ ਨੇ ਦੱਸਿਆ, ‘‘ਅਸੀਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਇੱਕ ਸਾਈਕਲ ਰੈਲੀ ਕੱਢਾਂਗੇ। ਅਸੀਂ ਇਸ ਯਾਤਰਾ ਰਾਹੀਂ ਲੋਕਾਂ ਨੂੰ ਕਿਸਾਨਾਂ ਦੇ ਸੰਘਰਸ਼ ਬਾਰੇ ਜਾਗਰੂਕ ਕਰਾਂਗੇ ਅਤੇ ਕੇਂਦਰੀ ਕਾਨੂੰਨਾਂ ਬਾਰੇ ਦੱਸਾਂਗੇ।’’

Share