ਕਿਸਾਨਾਂ ਨੇ ਲਾਇਆ ਦੋਸ਼: ਦੀਪ ਸਿੱਧੂ ਤੇ ਲੱਖਾਂ ਸਿਧਾਣਾਂ ਨੇ ਭੀੜ ਨੂੰ ਲਾਲ ਕਿਲ੍ਹੇ ਵੱਲ ਮੋੜਿਆ!

411
Share

ਨਵੀਂ ਦਿੱਲੀ, 27 ਜਨਵਰੀ (ਪੰਜਾਬ ਮੇਲ)- ਗਣਤੰਤਰ ਦਿਵਸ ’ਤੇ ਹੋਈ ਹਿੰਸਾ ਤੋਂ ਬਾਅਦ ਦੀਪ ਸਿੱਧੂ ਦਾ ਨਾਂ ਸਭ ਤੋਂ ਜ਼ਿਆਦਾ ਸੁਰਖੀਆਂ ’ਚ ਹੈ। ਸਿੱਧੂ ’ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਸ ਨੇ ਕਿਸਾਨਾਂ ਦੀ ਭੀੜ ਨੂੰ ਲਾਲ ਕਿਲ੍ਹੇ ਵੱਲ ਮੋੜ ਦਿੱਤਾ, ਜਿਸ ਤੋਂ ਬਾਅਦ ਹਿੰਸਾ ਫੈਲ ਗਈ। ਦੀਪ ਸਿੱਧੂ ਦੇ ਬਾਅਦ ਲੱਖਾ ਸਿਧਾਣਾ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਜਾਣਕਾਰੀ ਅਨੁਸਾਰ ਕੇਵਲ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੇ ਹੀ ਕਿਸਾਨਾਂ ਨੂੰ ਲਾਲ ਕਿਲ੍ਹੇ ਜਾਣ ਲਈ ਉਤਸ਼ਾਹਤ ਕੀਤਾ। ਲਾਲ ਕਿਲ੍ਹੇ ਪਹੁੰਚਣ ਤੋਂ ਬਾਅਦ ਦੀਪ ਸਿੱਧੂ ਨੇ ਕੇਸਰੀ ਨਿਸ਼ਾਨ ਲਹਿਰਾਉਣ ਲਈ ਕਿਹਾ। ਸਿੱਧੂ ਨੇ ਇੱਕ ਫੇਸਬੁੱਕ ਵੀਡੀਓ ਵਿਚ ਇਸ ਗੱਲ ਨੂੰ ਸਵੀਕਾਰਿਆ ਹੈ।
ਦੱਸ ਦੇਈਏ ਕਿ ਦੀਪ ਸਿੱਧੂ ਪੰਜਾਬੀ ਅਦਾਕਾਰ ਹੈ। ਉਹ ਗੁਰਦਾਸਪੁਰ ਤੋਂ ਭਾਜਪਾ ਸਾਂਸਦ ਸੰਨੀ ਦਿਓਲ ਦਾ ਕਾਫੀ ਕਰੀਬੀ ਹੈ। ਹਿੰਸਾ ਤੋਂ ਬਾਅਦ ਦੀਪ ਸਿੱਧੂ ਦੀਆਂ ਭਾਜਪਾ ਦੇ ਲੀਡਰਾਂ ਨਾਲ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਹੈ।

Share