ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ ਮੈਦਾਨ ‘ਚ ਪ੍ਰਦਰਸ਼ਨ ਕਰਨ ਦੀ ਮਿਲੀ ਇਜਾਜ਼ਤ

277
ਖੇਤੀ ਬਿਲਾਂ ਖ਼ਿਲਾਫ਼ ‘ਦਿੱਲੀ ਚਲੋ’ ਅੰਦੋਲਨ ਤਹਿਤ ਦਿੱਲੀ-ਸਿੰਘੂ ਸਰਹੱਦ ’ਤੇ ਪੁੱਜੇ ਕਿਸਾਨ।
Share

ਚੰਡੀਗੜ੍ਹ/ ਨਵੀਂ ਦਿੱਲੀ, 27 ਨਵੰਬਰ (ਪੰਜਾਬ ਮੇਲ)- ਦਿੱਲੀ ਦੇ ਬਾਰਡਰ ਤੋਂ ਕਿਸਾਨ ਦਾਖਲ ਹੋਣ ਲੱਗ ਪਏ ਹਨ ਤੇ ਉਨ੍ਹਾਂ ਨੂੰ ਬਰਾੜੀ ਨਿਰੰਕਾਰੀ ਮੈਦਾਨ, ਜੋ ਦਿੱਲੀ ਹੱਦ ਨੇੜੇ ਪੈਂਦਾ ਹੈ, ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਤੇ ਪੰਜਾਬ ਸਮੇਤ ਹੋਰਨਾਂ ਰਾਜਾਂ ਤੋਂ ਕਾਫਲਿਆਂ ਦੇ ਰੂਪ ‘ਚ ਕੌਮੀ ਰਾਜਧਾਨੀ ਦਿੱਲੀ ਦੀਆਂ ਜੜ੍ਹਾਂ ‘ਚ ਪਹੁੰਚੇ ਕਿਸਾਨਾਂ ਨੇ ਦਿੱਲੀ ਦਰਬਾਰ ਹਿਲਾ ਦਿੱਤਾ ਹੈ।
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਸਾਨਾਂ ਨੂੰ ਸੰਦੇਸ਼ ਭੇਜਿਆ ਕਿ ਸਰਕਾਰ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੂੰ ਰੋਕਣ ਲਈ ਕੀਤੀ ਨਾਕਾਬੰਦੀ ਖੋਲ੍ਹਣ ਲਈ ਤਿਆਰ ਹੈ ਤੇ ਕਿਸਾਨਾਂ ਨੂੰ ਰੈਲੀ ਕਰਨ ਖ਼ਾਤਰ ਨਵੀ ਦਿੱਲੀ ਦਾ ਇਕ ਮੈਦਾਨ ਦੇ ਦਿੱਤਾ ਜਾਵੇਗਾ। ਇਹ ਵੀ ਚਰਚਾ ਛਿੜ ਗਈ ਹੈ ਕਿ ਕੇਂਦਰ ਦੀ ਇਹ ਇੱਕ ਚਾਲ ਹੋ ਸਕਦੀ ਕਿਉਂਕਿ ਇਸ ਨਾਲ ਦਿੱਲੀ ਦੀ ਘੇਰਾਬੰਦੀ ਖਤਮ ਹੋ ਜਾਵੇਗੀ ਤੇ ਕਿਸਾਨ ਇਕ ਥਾਂ ਇਕੱਠੇ ਹੋ ਜਾਣਗੇ। ਪੁਲੀਸ ਫੋਰਸ ਵੀ ਇਕ ਥਾਂ ਕੇਂਦਰਤ ਹੋ ਜਾਵੇਗੀ ਤੇ ਫਿਰ ਕਿਸੇ ਅਦਾਲਤ ਤੋਂ ਹੁਕਮ ਲੈਕੇ ਕਿਸਾਨਾਂ ਨੂੰ ਖਿੰਡਾਉਣਾ ਸੌਖਾ ਹੋ ਜਾਵੇਗਾ।


Share